ਜਿਲਾ ਪਠਾਨਕੋਟ ਦਾ ਸਿਵਿਲ ਹਸਪਤਾਲ ਜਿਥੇ ਇਕੱਲੇ ਪਠਾਨਕੋਟ ਦੇ ਹੀ ਮਰੀਜ ਇਲਾਜ ਕਰਵਾਉਣ ਦੇ ਲਈ ਨਹੀਂ ਆਉਂਦੇ ਬਲਕਿ ਗੁਆਂਢੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ ਜਿਸ ਵਜਾ ਨਾਲ ਸਿਵਿਲ ਹਸਪਤਾਲ ਪਠਾਨਕੋਟ ਵਿਖੇ ਵਡੀ ਗਿਣਤੀ ਚ ਮਰੀਜ ਵੇਖਣ ਨੂੰ ਮਿਲਦੇ ਹਨ ਜਿਸ ਵਜਾ ਨਾਲ ਸਿਵਿਲ ਹਸਪਤਾਲ ਬਿਖੇ ਅਕਸਰ ਹੀ ਲੰਬੀਆਂ ਲੰਬੀਆਂ ਲਾਈਨਾਂ ਚ ਮਰੀਜ ਪਰਚੀ ਕਟਵਾਉਣ ਦੇ ਲਈ ਦਿਸਦੇ ਹਨ ਅਜਿਹੇ ਗਰਭਵਤੀ ਔਰਤਾਂ ਨੂੰ ਵੱਡੀ ਪ੍ਰੇਸ਼ਾਨੀ ਸਾਮਣਾ ਕਰਨਾ ਪੈਂਦਾ ਸੀ ਘੰਟੇ ਲਾਈਨ ਚ ਖਡ ਰਹਿ ਪਹਿਲਾਂ ਪਰਚੀ ਕਟਵਾਨੀ ਪੈਂਦੀ ਸੀ ਅਤੇ ਬਾਅਦ ਵਿਚ ਡਾਕਟਰ ਦੇ ਕਮਰੇ ਦੇ ਬਾਹਰ ਮਰੀਜਾਂ ਦੀਆਂ ਲਾਈਨਾਂ ਖਤਮ ਹੋਣ ਦਾ ਇੰਤਜਾਰ ਕੀਤਾ ਕਰਨਾ ਪੈਂਦਾ ਸੀ ਪਰ ਪਿਛਲੇ ਦਿਨੀ ਪਠਾਨਕੋਟ ਪਹੁੰਚੇ ਪ੍ਰਿੰਸੀਪਲ ਸੈਕਟਰੀ ਵਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਗਰਭਵਤੀ ਔਰਤਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀ ਬਾਰੇ ਜਾਣਿਆ ਸੀ ਜਿਸ ਦੇ ਬਾਅਦ ਉਹਨਾਂ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਗਰਭਵਤੀ ਔਰਤਾਂ ਦੇ ਪਰਚੀ ਕਾਊਂਟਰ ਅਲਗ ਤੋਂ ਲਗਾਇਆ ਜਾਵੇ ਅਤੇ ਮਰੀਜਾਂ ਨੂੰ ਲਾਈਨਾਂ ਚ ਖੱਡੇ ਕਰਨ ਦੀ ਬਜਾਏ ਟੋਕਨ ਸਿਸਟਮ ਸ਼ੁਰੂ ਕਰਨ ਲਈ ਕਿਹਾ ਤਾਂ ਮਰੀਜ ਪਤਾ ਰਹੇ ਕਿ ਉਸ ਦੀ ਬਾਰੀ ਕਿੰਨੀ ਦੇਰ ਬਾਅਦ ਆਵੇਗੀ।
ਹੁਣ ਗਰਮੀ ਦੇ ਵਿੱਚ ਖੜੇ ਰਹਿ ਕੇ ਨਹੀਂ ਕਟਾਉਣੀ ਪਵੇਗੀ ਪਰਚੀ ਗਰਭਵਤੀ ਔਰਤਾਂ ਦੇ ਲਈ ਕੀਤਾ ਗਿਆ ਵੱਖਰਾ ਉਪਰਾਲਾ

Related tags :
Comment here