Punjab news

ਅਜਨਾਲਾ ਸ਼ਹਿਰ ਦੀ ਗਲੀ ਦਾ ਬੁਰਾ ਹਾਲ ਪਾਣੀ ਜਮਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ ||

ਅਜਨਾਲਾ ਸ਼ਹਿਰ ਦੀ ਵਾਰਡ ਨੰਬਰ ਇੱਕ ਅੰਦਰ ਗਲੀ ਨਾ ਬਣਨ ਕਰਕੇ ਸਥਾਨਕ ਲੋਕਾਂ ਵਿੱਚ ਨਗਰ ਪੰਚਾਇਤ ਅਜਨਾਲਾ ਵਿਰੁੱਧ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਗਲੀ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਿਸ਼ ਅਤੇ ਲੋਕਾਂ ਦੇ ਘਰਾਂ ਦਾ ਪਾਣੀ ਗਲੀ ਵਿੱਚ ਖੜਾ ਹੈ ਜਿਸ ਦੇ ਕਰਕੇ ਆਉਣ ਜਾਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਮੁਸ਼ਕਿਲ ਹੁੰਦੀ ਹੈ ਗਲੀ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ |

ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਗਲੀ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਗਲੀ ਵਿੱਚ ਹੀ ਛੱਡ ਕੇ ਠੇਕੇਦਾਰ ਚਲੇ ਗਏ ਉਹਨਾਂ ਕਿਹਾ ਕਿ ਅੱਜ ਸਾਡੀ ਗਲੀ ਦਾ ਇਨਾ ਜਿਆਦਾ ਬੁਰਾ ਹਾਲ ਹੈ ਕਿ ਗਲੀ ਵਿੱਚੋਂ ਲੰਘਣਾ ਵੀ ਬਹੁਤ ਜਿਆਦਾ ਮੁਸ਼ਕਿਲ ਹੋਇਆ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਗਲੀ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ ਉਹਨਾਂ ਨਗਰ ਪੰਚਾਇਤ ਅਜਨਾਲਾ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨਾਂ ਦੀ ਰੁਕੀ ਹੋਈ ਗਲੀ ਨੂੰ ਬਣਾ ਕੇ ਦਿੱਤਾ ਜਾਵੇ।

Comment here

Verified by MonsterInsights