ਲਖਨਊ ਵਿੱਚ ਹੋਈ 41ਵੀ ਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ ਅਤੇ 27 ਵੀ ਨੈਸ਼ਨਲ ਪੂਮਸਏ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸਰਹੱਦੀ ਖੇਤਰ ਰਾਜਾਸਾਂਸੀ ਦੇ ਪਿੰਡ ਕੁੱਕੜਾਂਵਾਲਾ ਦੇ 14 ਸਾਲਾਂ ਨੌਜਵਾਨ ਗੁਰਪ੍ਰਤਾਪ ਸਿੰਘ ਨੇ ਬਰਾਉਂਜ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ,ਅੱਜ ਆਪਣੇ ਘਰ ਪਹੁੰਚਣ ਤੇ ਨੌਜਵਾਨ ਗੁਰਪ੍ਰਤਾਪ ਸਿੰਘ ਦਾ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਦੇ ਡਗੇ ਤੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਨੌਜਵਾਨ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ
ਇਸ ਮੌਕੇ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ, ਭੈਣ ਮਨਰੂਪ ਕੌਰ, ਦਾਦਾ ਗੁਰਮੇਜ਼ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਗੁਰਪ੍ਰਤਾਪ ਸਿੰਘ ਨੇ ਮੈਡਲ ਜਿੱਤ ਕੇ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨ
ਨੌਜਵਾਨ ਦੇ ਪਿਤਾ ਗੁਰਮੀਤ ਸਿੰਘ, ਭੈਣ ਮਨਰੂਪ ਕੌਰ,