ਸ਼ਹਿਰ ਧਾਰੀਵਾਲ ਦੇ ਮਸ਼ਹੂਰ ਕਾਰੋਬਾਰੀ ਲਾਲ ਜੀ ਟੀਵੀ ਸੈਂਟਰ ਵਾਲਿਆ ਦੇ ਗੋਦਾਮ ਨੂੰ ਰਾਤ ਅੱਗ ਲੱਗ ਗਈ, ਜਿਸ ਕਾਰਨ ਗੁਦਾਮ ਅੰਦਰ ਪਿਆ ਲੱਖਾਂ ਦਾ ਇਲੈਕਟਰੋਨਿਕ ਸਮਾਨ ਟੀਵੀ ਫ੍ਰਿਜ ਰੈਫਰੀਜਰੇਟਰ ਏਸੀ ਵਗੈਰਾ ਸੜ ਕੇ ਸਵਾਹ ਹੋ ਗਏ ਮੌਕੇ ਤੇ ਰਾਤ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਔਰ ਅੱਧੀ ਦਰਜਨ ਦੇ ਕਰੀਬ ਕਰਮਚਾਰੀ ਪਹੁੰਚੇ ਜਿਨਾਂ ਨੇ ਘੰਟਿਆਂ ਬੱਧੀ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਕੜੀ ਮਸ਼ੱਕਤ ਕਰਕੇ ਇਸ ਅੱਗ ਤੇ ਕਾਬੂ ਪਾਇਆ, ਗੱਲਬਾਤ ਦੌਰਾਨ ਲਾਲ ਜੀ ਟੀਵੀ ਸੈਂਟਰ ਦੇ ਮਾਲਕ ਵਿਕੀ ਨੇ ਕਿਹਾ ਕਿ ਉਹਨਾਂ ਨੂੰ ਗੋਦਾਨ ਦੇ ਚੌਂਕੀਦਾਰ ਨੇ ਸ 10:30 ਵਜੇ ਦੇ ਕਰੀਬ ਸੂਚਿਤ ਕੀਤਾ ਕੀ ਗੁਦਾਮ ਚੋਂ ਧੂਆਂ ਨਿਕਲ ਰਿਹਾ ਹੈ ਤੇ ਉਸ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਅੱਗ ਲੱਗ ਗਈ ਹੈ ਇਸ ਦੇ ਬਾਅਦ ਜਦੋਂ ਵਿੱਕੀ ਆਪਣੇ ਕੁਝ ਸਾਥੀਆਂ ਨੂੰ ਸੂਚਿਤ ਕਰਦਾ ਹੋਏ ਉਥੇ ਪਹੁੰਚਿਆ ਤਾਂ ਮੰਜ਼ਰ ਹੀ ਹੋਰ ਸੀ ਭਿਆਨਕ ਅੱਗ ਨੇ ਵੱਡੇ ਗਦਾਮ ਨੂੰ ਅੰਦਰੋਂ ਆਪਣੀ ਚਪੇਟ ਵਿੱਚ ਲੈ ਲਿਆ ਸੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਜਿਸ ਦੇ ਵਿੱਚ ਗੁਰਦਾਸਪੁਰ ਦੇ ਇਲਾਵਾ ਬਟਾਲੇ ਤੋਂ ਵੀ ਫਾਇਰ ਵਿਭਾਗ ਦੇ ਕਰਮਚਾਰੀ ਸਨ ਮੌਕੇ ਤੇ ਪਹੁੰਚ ਗਏ ਜਿਨਾਂ ਨੇ ਲਗਭਗ ਤਿੰਨ ਘੰਟੇ ਦੀ ਭਾਰੀ ਮਸ਼ੱਕਤ ਤੇ ਬਾਅਦ ਇਸ ਤੇ ਕਾਬੂ ਪਾਇਆ ਗੱਲਬਾਤ ਦੌਰਾਨ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ਬਹੁਤ ਹੀ ਭਿਅੰਕਰ ਸੀ ਔਰ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ ਹੈ। ਗੱਲਬਾਤ ਦੌਰਾਨ ਮੌਕੇ ਤੇ ਪਹੁੰਚੇ ਸ਼ਹਿਰ ਦੇ ਮੌਤਬਰ ਵਿਅਕਤੀ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਬਿਰੋਲ ਜਿਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਹ ਅੱਗ ਬੁਝਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਇਹ ਮੰਜ਼ਰ ਬਹੁਤ ਹੀ ਡਰਾਵਣਾ ਸੀ ਔਰ ਅੱਗ ਦੇ ਉੱਤੇ ਬਹੁਤ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਗਿਆ ਹੈ।