Site icon SMZ NEWS

ਇੱਕ ਵਾਰ ਫਿਰ ਪੰਜਾਬੀ ਅਤੇ ਹਿਮਾਚਲੀ ਨੋਜਵਾਨ ਹੋਏ ਆਹਮੋ-ਸਾਹਮਣੇ ਤੂੰ ਤੂੰ – ਮੈਂ ਮੈਂ ਨੇ ਲਿਆ ਸੰਗੀਨ ਰੂਪ ||

ਮਾਮਲਾ ਅੰਮ੍ਰਿਤਸਰ ਦੇ ਅਲਫਾ ਵਨ ਦੇ ਸਾਹਮਣੇ ਬਾਹਰ ਮਹਾਰਾਜਾ ਬਾਰ ਤੋ ਸਾਹਮਣੇ ਆਇਆ ਹੈ ਜਿਥੇ ਖਾਣ ਪੀਣ ਆਏ ਦੋ ਭਰਾਵਾ ਦੀ ਹਿਮਾਚਲ ਤੋ ਆਏ ਨੋਜਵਾਨਾ ਨਾਲ ਤੂੰ ਤੂੰ ਮੈ ਮੈ ਹੌਣ ਉਪਰੰਤ ਮਾਮਲੇ ਨੇ ਸੰਗੀਨ ਰੂਪ ਲਿਆ ਅਤੇ ਅੰਮ੍ਰਿਤਸਰ ਦੇ ਦੋ ਭਰਾਵਾ ਦੀ 20 ਤੋ 25 ਬੰਦਿਆ ਵਲੋ ਕੁਟਮਾਰ ਕਰ ਬੁਰੀ ਤਰਾ ਨਾਲ ਜਖਮੀ ਕੀਤਾ ਗਿਆ ਹੈ ਜਿਸ ਸੰਬਧੀ ਹਸਪਤਾਲ ਵਿਚ ਜੇਰੇ ਇਲਾਜ ਬੁਰੀ ਤਰਾ ਨਾਲ ਜਖਮੀ ਦੋਵੇ ਭਰਾਵਾ ਵਲੋ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਭਰਾਵਾਂ ਜਜਬੀਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇ ਭਰਾ ਮਹਾਰਾਜਾ ਬਾਰ ਵਿਚ ਖਾ ਪੀ ਰਹੇ ਸਨ ਜਿਥੇ ਹਿਮਾਚਲ ਤੋ ਆਏ ਕੁਝ ਨੋਜਵਾਨਾ ਵਲੋ ਇਹਨਾ ਭਰਾਵਾ ਨਾਲ ਤੂੰ ਤੂੰ ਮੈ ਮੈ ਹੌਣ ਉਪਰੰਤ ਉਹਨਾ ਵਲੋ ਬੁਲਾਏ ਨੋਜਵਾਨਾ ਨੇ ਇਹਨਾ ਭਰਾਵਾ ਤੇ 15 ਤੋ 16 ਹਥਿਆਰਬੰਦ ਨੌਜਵਾਨਾ ਨੇ ਬੁਰੀ ਤਰਾ ਨਾਲ ਜਖਮੀ ਕੀਤਾ ਅਤੇ ਫੋਨ ਪੈਸੇ ਅਤੇ ਆਈਫੋਨ ਅਤੇ ਘੜੀ ਤਕ ਲੈ ਕੇ ਫਰਾਰ ਹੋ ਗਏ ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਦੋਵੇ ਧਿਰਾ ਉਥੇ ਬੈਠ ਕੇ ਖਾ ਪੀ ਰਹੇ ਸਨ ਬਾਕੀ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Exit mobile version