Punjab news

ਫੈਕਟਰੀ ‘ਚ ਬਣ ਰਹੀਆਂ ਸੀ ਗੈਰ ਕਾ/ਨੂੰ/ਨੀ ਦਵਾਈਆਂ, ਮੌਕੇ ਤੇ ਪੁਲਿਸ ਤੇ ਡ/ਰੱ/ਗ ਕੰਟਰੋਲ ਅਫ਼ਸਰ ਨੇ ਪਹੁੰਚ ਕੇ ਕੀਤੀ ਕਾਰਵਾਈ, 1.16 ਕਰੋੜ ਦੀ ਦਵਾਈਆਂ ਬਰਾ/ਮਦ ||

ਪੁਲਿਸ ਨੇ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਨਾਈਵਾਲ ਰੋਡ ਬਰਨਾਲਾ ਵਿਖੇ ਬਣੀ ਫੈਕਟਰੀ ‘ਚ ਰੇਡ ਕਰਕੇ ਅੰਦਾਜਨ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ | ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਜਾਰੀ ਮੁਹਿੰਮ ਤਹਿਤ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ, ਐਸਪੀਡੀ ਸੰਦੀਪ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਿਟੀ ਸਤਵੀਰ ਸਿੰਘ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਿਟੀ-1 ਬਰਨਾਲਾ ਸਮੇਤ ਟੀਮ ਅਤੇ ਸਰਬਜੀਤ ਸਿਘ ਡੀਐਸਪੀ ਐਸਟੀਐਫ ਪਟਿਆਲਾ ਦੀ ਟੀਮ ਵੱਲੋਂ ਸਾਂਝੇ ਤੌਰ ‘ਤੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਅਲਜਾਨ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਈਵਾਲਾ ਰੋਡ ਬਰਨਾਲਾ ਦੇ ਡਾਇਰੈਕਟਰ ਸਿਸੂ ਪਾਲ ਪੁੱਤਰ ਪਵਨ ਕੁਮਾਰ, ਨਿਸ਼ਾ ਰਾਣੀ ਪਤਨੀ ਸਿਸੂ ਪਾਲ ਵਾਸੀ ਆਰੀਆ ਸਮਾਜ ਬਲਾਕ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਰੋਇਲ ਅਸਟੇਟ ਜੀਰਕਪੁਰ ਫਰਮ ਦੇ ਮਾਲਕ ਦਿਨੇਸ਼ ਬਾਂਸਲ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਹਾਲ ਅਬਾਦ ਫਲੈਟ ਨੰਬਰ 904 ਚੌਥੀ ਮੰਜਿਲ ਵਿੰਡ ਕਰਾਸ ਜੀਰਕਪੁਰ ਅਤੇ ਫਰਮ ਦੇ ਹੋਰ ਮੁਲਾਜਮਾਂ ਖਿਲਾਫ਼ ਪਾਬੰਦੀਸੁਦਾ ਦਵਾਈਆਂ ਬਣਾਕੇ ਸਰਕਾਰ ਦੇ ਮਹਿਕਮੇ ਨੂੰ ਧੋਖੇ ‘ਚ ਰੱਖਕੇ ਬਿਨਾ ਬਿਲ ਤੋਂ ਦਵਾਈਆਂ ਵੇਚਣ ਕਰਕੇ ਮੁਖਬਰੀ ਦੇ ਅਧਾਰ ਪਰ ਮੁਕੱਦਮਾ ਨੰਬਰ 325 ਮਿਤੀ 30/6/24 ਅ/ਧ 420,188,120ਬੀ ਆਈਪੀਸੀ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ | ਜਿਥੇ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਪਰਨੀਤ ਕੌਰ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਦੀ ਟੀਮ ਨੂੰ ਸ਼ਾਮਿਲ ਤਫਤੀਸ ਕਰਕੇ ਉਕਤ ਫੈਕਟਰੀ ‘ਚ ਰੇਡ ਕੀਤੀ ਗਈ | ਜਿਥੇ ਡਰੱਗ ਕੰਟਰੋਲ ਅਫ਼ਸਰ ਕਮੇਟੀ ਵੱਲੋਂ ਉਕਤ ਫੈਕਟਰੀ ‘ਚੋਂ 95060 ਕੈਪਸੂਲ Pragabalin-300 mg, 7.18 kg ਪੈਕਿੰਗ ਅਤੇ ਲੇਬਿਲੰਗ ਮਟੀਰੀਅਲ, 15.5 ਕੇਜੀ ਐਲਮੀਨੀਅਮ ਰੌਲ (ਜੋ Pragabalin ਬਣਾਉਣ ਲਈ ਵਰਤਿਆ ਜਾਣਾ ਸੀ) 71 ਕੇਜੀ Pragabalin 1P9 ਰਾਅ ਮਟੀਰੀਅਲ ਦੇ ਸੈਂਪਲ ਲਏ ਗਏ ਅਤੇ ਪਿਕਅੱਪ ਗੱਡੀ ਨੰਬਰੀ-ਪੀਬੀ-65ਏਜੈਡ-9437 ਵਿਚੋਂ 24ਕੇਜੀ Tapentadol Raw Material, 2,17,940 Tablets Zepol 100 SR 2 No. 1T43 24063 ਬਰਾਮਦ ਕਰਵਾਕੇ ਵੱਖ ਵੱਖ ਪਾਰਸਲ ਬਣਾਕੇ ਕਬਜੇ ਵਿਚ ਲਏ ਗਏ | ਜਿਨ੍ਹਾਂ ਵੱਲੋਂ ਮੌਕੇ ‘ਤੇ ਦਵਾਈਆਂ ਦੇ 07 ਸੈਂਪਲ ਹਾਸਿਲ ਕੀਤੇ ਗਏ, ਜੋ ਸਬੰਧਤ ਲੈਬੋਰੇਟਰੀ ਨੂੰ ਭੇਜੇ ਜਾਣਗੇ | ਬਰਾਮਦ ਦਵਾਈਆਂ ਦੀ ਕੀਮਤ ਅੰਦਾਜਨ 1.16 ਕਰੋੜ ਰੁਪਏ ਬਣਦੀ ਹ ੈ | ਮੌਕੇ ਤੋਂ ਜਾਅਲੀ ਰਬੜ ਸਟੈਂਪਸ ਜਿਨ੍ਹਾਂ ਰਾਹੀ ਦਵਾਈਆਂ ਦੇ ਜਾਅਲੀ ਬੈਚ ਲਗਾਏ ਜਾਂਦੇ ਸਨ, ਨੂੰ ਵੀ ਕਬਜੇ ‘ਚ ਲਿਆ ਗਿਆ | ਇਹ ਵੀ ਜ਼ਿਕਰਯੋਗ ਹੈ ਕਿ ਪਰੈਗਾਬਲਿਨ ਬਣਾਉਣ ਵਾਲੀ ਫਰਮ ਕੰਡਵਾਲ, ਤਹਿ: ਨੂਰਪੁਰ, ਕਾਂਗੜਾ (ਹਿ:ਪ੍ਰ) ਵਿਖੇ ਰਜਿਸਟਰ ਹੈ, ਜਦਕਿ ਇਨ੍ਹਾਂ ਵੱਲੋਂ ਚੋਰੀ ਛੁਪੇ ਇਹ ਕੈਪਸੂਲ ਨਾਈਵਾਲ ਰੋਡ ਬਰਨਾਲਾ ਵਿਖੇ ਬਣੀ ਫਰਮ ‘ਚ ਬਣਾਏ ਜਾਂਦੇ ਸਨ | ਜਿਥੇ ਇਨ੍ਹਾਂ ਦੇ ਕਬਜੇ ‘ਚੋਂ ਮਿਲੀਆਂ ਦਵਾਈਆਂ ਸਬੰਧੀ ਇਨ੍ਹਾਂ ਨੇ ਕੋਈ ਬਿੱਲ ਜਾਂ ਕਾਗਜਾਤ ਪੇਸ਼ ਨਹੀਂ ਕੀਤਾ | ਡਰੱਗ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ |

Comment here

Verified by MonsterInsights