ਭੋਲੇਬਾਬਾ ਦੇ ਸਤਿਸੰਗ ‘ਚ ਦਰਦਨਾਕ ਹਾਦਸਾ, 75 ਲੋਕਾਂ ਦੀ ਮੌਤ ਹੋਣ ਦੀ ਖਬਰ ਉੱਤਰ ਪ੍ਰਦੇਸ਼ ਦੇ ਹਦਰਾਸ ਜ਼ਿਲੇ ਦੇ ਸਿਕੰਦਰਰਾਊ ‘ਚ ਵਾਪਰਿਆ ਵੱਡਾ ਹਾਦਸਾ। ਇੱਥੇ ਭੋਲੇ ਬਾਬਾ ਦਾ ਸਤਿਸੰਗ ਚੱਲ ਰਿਹਾ ਸੀ। ਦੱਸਿਆ ਗਿਆ ਹੈ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਭੀੜ ਇੱਥੋਂ ਨਿਕਲਣ ਲੱਗੀ ਤਾਂ ਭਗਦੜ ਮੱਚ ਗਈ। ਇਸ ਭਗਦੜ ਵਿੱਚ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਕੁਚਲੇ ਗਏ। ਮੌਕੇ ‘ਤੇ ਹਾਹਾਕਾਰ ਮੱਚ ਗਈ। ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਮੈਡੀਕਲ ਕਾਲਜ ਏਟਾ ਭੇਜਿਆ ਗਿਆ ਹੈ। ਇਹ ਅੰਕੜਾ ਵੀ ਵਧ ਸਕਦਾ ਹੈ। ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੀ ਇੱਕ ਲੜਕੀ ਨੇ ਦੱਸਿਆ ਕਿ ਸਤਿਸੰਗ ਵਿੱਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ। ਸਤਿਸੰਗ ਖਤਮ ਹੋਣ ਤੋਂ ਬਾਅਦ ਲੋਕ ਉਥੋਂ ਚਲੇ ਗਏ। ਇਸ ਦੌਰਾਨ ਉੱਥੋਂ ਨਿਕਲਣ ਦੀ ਕਾਹਲੀ ਵਿੱਚ ਭਗਦੜ ਮੱਚ ਗਈ। ਲੋਕ ਇੱਕ ਦੂਜੇ ਵੱਲ ਦੇਖ ਵੀ ਨਹੀਂ ਰਹੇ ਸਨ। ਔਰਤਾਂ ਅਤੇ ਬੱਚੇ ਡਿੱਗਦੇ ਰਹੇ। ਭੀੜ ਉਨ੍ਹਾਂ ਉੱਤੇ ਦੌੜ ਰਹੀ ਸੀ। ਬਚਾਉਣ ਵਾਲਾ ਕੋਈ ਨਹੀਂ ਸੀ। ਹਰ ਪਾਸੇ ਰੌਲਾ ਪੈ ਗਿਆ ||