ਔਰਤਾਂ ਸੱਚਮੁੱਚ ਆਦਮੀਆਂ ਤੋਂ ਘੱਟ ਨਹੀਂ ਰਹੀਆਂ। ਚੋਰੀ ਦੇ ਮਾਮਲੇ ਵਿੱਚ ਵੀ ਆਦਮੀਆਂ ਤੋਂ ਦੋ ਕਦਮ ਅੱਗੇ ਨਿਕਲ ਗਈ ਆ ਹਨ। ਅਜਿਹੇ ਇਕ ਉਦਾਹਰਨ ਪੇਸ਼ ਕੀਤੀ ਹੈ
ਧਾਰੀਵਾਲ ਦੇ ਡਡਵਾਂ ਚੌਕ ਜੀ.ਟੀ.ਰੋਡ ‘ਤੇ ਸਥਿਤ ਇਕ ਬੂਟੀਕ ਤੇ ਗ੍ਰਾਹਕ ਬਣ ਕੇ ਆਈਆਂ ਦੋ ਔਰਤਾਂ ਨੇ।ਜੋ ਦੇਖਦੇ ਹੀ ਦੇਖਦੇ ਬੂਟੀਕ ਵਿੱਚੋਂ ਬੁਟੀਕ ਮਾਲਕ ਅਤੇ ਬੂਟੀਕ ਵਿੱਚ ਕੰਮ ਕਰਦੀਆਂ ਲੜਕਿਆਂ ਦੇ ਸਾਹਮਣੇ ਹੀ ਬੇਹਦ ਚਲਾਕੀ ਨਾਲ 10 ਹਜ਼ਾਰ ਰੁਪਏ ਮੁੱਲ ਦੇ 4 ਸੂਟ ਚੋਰੀ ਕਰਕੇ ਲੈ ਕੇ ਗਈਆਂ । ਘਟਨਾ ਸੀਸੀ ਟੀਵੀ ਵਿੱਚ ਕੈਦ ਨਾ ਹੁੰਦੀ ਤਾਂ ਇਹ ਪਤਾ ਨਹੀਂ ਹੀ ਨਹੀਂ ਲੱਗਦਾ ਕਿ ਸੂਟ ਔਰਤਾਂ ਵੱਲੋਂ ਚੋਰੀ ਕੀਤੇ ਗਏ ਹਨ
ਬੂਟੀਕ ਦੀ ਮਾਲਕਣ ਨਤਾਸ਼ਾ ਪਤਨੀ ਨਿਖਿਲ ਮਹਾਜਨ ਵਾਸੀ ਨੇ ਦੱਸਿਆ ਕਿ ਉਸਦੀ ਇਟੈਲੀਅਨ ਬੂਟੀਕ ਨਾਮਕ ਦੁਕਾਨ ਹੈ ਅਤੇ ਸਵੇਰੇ 2 ਔਰਤਾਂ ਦੁਕਾਨ ‘ਤੇ ਆਈਆਂ ਅਤੇ ਲੇਡੀਜ਼ ਸੁਟ ਵਿਖਾਉਣ ਲਈ ਕਿਹਾ। ਕਾਫੀ ਸੂਟ ਵੇਖਣ ਤੋਂ ਬਾਅਦ ਉਹਨਾਂ ਨੇ ਲਿਆ ਤਾਂ ਕਛ ਨਹੀਂ ਪਰ ਇਹ ਕਹਿ ਕੇ ਦੁਕਾਨ ਵਿੱਚੋਂ ਨਿਕਲ ਗਈਆਂ ਕਿ ਤੁਹਾਡੇ ਕੱਪੜੇ ਬਹੁਤ ਮਹਿੰਗੇ ਹਨ।
ਇਸ ਦੌਰਾਨ ਪਤਾ ਲੱਗਾ ਕਿ ਬੁਟੀਕ ਵਿੱਚੋਂ ਕੁਝ ਸੂਟ ਗਾਇਬ ਹਨ ਤਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ । ਸੀਸੀਟੀਵੀ ਕੈਮਰੇ ਵੇਖਣ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਔਰਤਾਂ ਵੱਲੋਂ ਬੜੀ ਹੀ ਚਲਾਕੀ ਨਾਲ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਤੋਂ ਨਜ਼ਰ ਬਚਾ ਕੇ ਲਗਭਗ 10 ਹਜ਼ਾਰ ਰੁਪਏ ਮੁੱਲ ਦੇ ਚਾਰ ਲੇਡੀਜ਼ ਸੂਟ ਗਾਇਬ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਮੀਡੀਆ ਦੇ ਸਾਹਮਣੇ ਆਉਣ ਦਾ ਕਾਰਨ ਇਹ ਹੈ ਕਿ ਬਾਕੀ ਦੇ ਦੁਕਾਨਦਾਰ ਇਹਨਾਂ ਔਰਤਾਂ ਤੋਂ ਸਾਵਧਾਨ ਰਹਿਣ।
ਚੋ/ਰੀ/ਆਂ ਦੇ ਮਾਮਲੇ ਚ ਔਰਤਾਂ ਮਰਦਾਂ ਤੋਂ ਵੀ ਨਿਕਲ ਗਈਆਂ ਅੱਗੇ , ਗ੍ਰਾਹਕ ਬਣ ਕੇ ਆਈਆਂ ਤੇ ਕਰ ਗਈਆਂ ਵੱਡਾ ਕਾਂ/ਡ ||

Related tags :
Comment here