ਪਿਛਲੇ ਸਾਲ ਬਿਆਸ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਵਿਧਾਨਸਭਾ ਹਲਕਾ ਦੀਨਾਨਗਰ ਦੇ ਪਿੰਡਾਂ ਅੰਦਰ ਹੋਏ ਨੁਕਸਾਨ ਮਗਰੋਂ ਹਲਕੇ ਅੰਦਰ ਹੜਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਕੰਮ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੇ 7 ਕਰੋਡ਼ ਦੀ ਲਾਗਤ ਨਾਲ ਦਰਿਆ ਬਿਆਸ ਦੇ ਧੁੱਸੀ ਬੰਨ ਨੂੰ ਉੱਚਾ ਕਰਨ ਦਾ ਫੈਸਲਾ ਕੀਤਾ ਹੈ, ਜਿਸਦੇ ਉੱਚਾ ਹੋਣ ਨਾਲ ਦਰਿਆ ਬਿਆਸ ਦੇ ਕੰਢੇ ਵੱਸਦੇ ਹਲਕਾ ਦੀਨਾਨਗਰ ਦੇ ਪਿੰਡ ਹੜ੍ਹਾਂ ਦੀ ਮਾਰ ਤੋਂ ਸੁਰੱਖਿਅਤ ਹੋ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਪਿੰਡ ਦਲੇਲਪੁਰ ਖੇੜਾ ਵਿਖੇ ਧੁੱਸੀ ਬੰਨ ਨੂੰ ਉੱਚਾ ਕਰਨ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਸਿੱਧਪੁਰ ਤੋਂ ਲੈ ਕੇ ਪਿੰਡ ਦਾਊਵਾਲ ਦੇ ਪੁਲਿਸ ਨਾਕੇ ਤੱਕ ਕਰੀਬ 15 ਕਿਲੋਮੀਟਰ ਲੰਮੀ ਦਰਿਆ ਬਿਆਸ ਦੀ ਧੁੱਸੀ ਨੂੰ ਚਾਰ ਫੁੱਟ ਤੱਕ ਉੱਚਾ ਕੀਤਾ ਜਾ ਰਿਹਾ ਹੈ ਜਿਸਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਆਉਂਦੇ ਚਾਰ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਹੋ ਜਾਵੇਗਾ। ਉਹਨਾਂ ਕਿਹਾ ਕਿ ਧੁੱਸੀ ਨੀਵੀਂ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਅਕਸਰ ਹੀ ਦਰਿਆ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਰਹਿੰਦੇ ਸਨ ਅਤੇ ਲੋਕਾਂ ਦੀ ਇਸ ਧੁੱਸੀ ਬੰਨ ਨੁੰ ਉੱਚਾ ਕਰਨ ਦੀ ਮੰਗ ਪਿਛਲੇ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਸੀ ਜਿਸਨੂੰ ਆਪ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾਂ ਲੋਕਾਂ ਦੇ ਨਾਲ ਖੜੇ ਹਾਂ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਕੇ ਉਹਨਾਂ ਨੂੰ ਪੂਰਾ ਕਰਵਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਇਸ ਮੋਕੇ ਤੇ ਇਲਾਕੇ ਇਸ ਇਲਾਕੇ ਦੇ ਲੋਕਾਂ ਵੀ ਕਾਫੀ ਖੁਸ ਦਿਖਾਈ ਦਿਤੇ ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਅਪਣੀ ਸਰਕਾਰ ਹੈ ਜਿਸ ਵੱਲੋਂ ਹਰੇਕ ਫੈਸਲਾ ਲੋਕਾਂ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖ ਕੇ ਲਿਆ ਜਾ ਰਿਹਾ ਹੈ ਅਤੇ ਇਹਨਾਂ ਫੈਸਲਿਆਂ ਦਾ ਲੋਕਾਂ ਨੂੰ ਵੱਡਾ ਲਾਭ ਵੀ ਹੋਇਆ ਹੈ ਇਸ ਮੌਕੇ ਲੋਕਾਂ ਨੇ ਕਿਹਾ ਕੇ ਧੁੱੱਸੀ ਬੱਧ ਦੇ ਉੱੱਚਾ ਹੋਣ ਨਾਲ ਇੱੱਲਾਕੇ ਦੇ ਲੋਕ ਜੋ ਹਰ ਵਾਰ ਹੜ੍ਹਾ ਦੀ ਮਾਰ ਹੈਠਾ ਆ ਜਾਂਦੇ ਸਨ ਇਸ ਧੱਸੀ ਬੰਦ ਦੇ ਉੱਚਾ ਹੌਣ ਦੇ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੀਆਂ ਫ਼ਸਲਾ ਦਾ ਵੀ ਬਚਾ ਹੋ ਜਾਵੇਂਗਾ ਇਸ ਕਰਕੇ ਇਹ ਸਰਕਾਰ ਦਾ ਸਾਡੇ ਅਤੇ ਸਾਡੇ ਇਲਾਕੇ ਵਾਸਤੇ ਬਹੁਤ ਵੱਡਾ ਉਪਰਾਲਾ ਹੈ |
ਹੜਾਂ ਦੀ ਮਾਰ ਤੋਂ ਸੁਰੱਖਿਤ ਹੋਣ ਲਈ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਵੱਡਾ ਫੈਸਲਾ 7 ਕਰੋੜ ਦੀ ਲਾਗਤ ਨਾਲ ਚਾਰ ਫੁੱਟ ਉੱਚਾ ਬਣਾਇਆ ਜਾਵੇਗਾ ਬੰਨ ||
