Site icon SMZ NEWS

ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ ਕਿਹਾ ਪੰਜਾਬ ਦੇ ਹਿੱਤ ਦਿੱਲੀ ਯੂਨਿਟ ਕੋਲ ਗਿਰਵੀ ਰੱਖੇ ਹੋਏ ਨੇ ||

ਪਟਿਆਲਾ() ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਛੋਟ ਲਈ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋ ਇਕੱਠੇ ਹੋਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਵੱਲ ਨੂੰ ਰੋਸ ਮਾਰਚ ਕੀਤਾ।
ਉੱਧਰ ਪੰਚਾਇਤ ਭਵਨ ਵਿਖੇ ਹਾਜ਼ਰ ਸਿਹਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਬੁਲਾ ਕੇ ਮੰਗ ਪੱਤਰ ਹਾਸਲ ਕੀਤਾ ਅਤੇ ਬੇਰੁਜ਼ਗਾਰਾਂ ਦੀ ਭਰਤੀ ਲਈ ਵਿੱਤੀ ਸੰਕਟ ਦਾ ਹਵਾਲਾ ਦਿੱਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੰਜਾਬ ਦੇ ਹਿੱਤ ਦਿੱਲੀ ਯੂਨਿਟ ਕੋਲ ਗਿਰਵੀ ਰੱਖੇ ਹੋਏ ਹਨ।
ਉਹਨਾਂ ਦੱਸਿਆ ਕਿ ਪੰਜਾਬ ਦੀ ਕੈਬਨਿਟ ਨੂੰ ਜਗਾਉਣ ਲਈ ਮਲਟੀ ਪਰਪਜ਼ ਹੈਲਥ ਵਰਕਰ ,ਬੇਰੁਜ਼ਗਾਰ ਸਾਂਝੇ ,ਬਾਹਰਮੋਰਚੇ ਦੀ ਅਗਵਾਈ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਰੋਸ ਪ੍ਰਦਰਸ਼ਨ ਕਰੇਗਾ।
ਇਸ ਮੌਕੇ ਹਰਵਿੰਦਰ ਸਿੰਘ ਥੂਹੀ , ਨਾਹਰ ਸਿੰਘ,ਗੁਰਵਿੰਦਰ ਸਿੰਘ ਮਾਝੀ,ਨਵਦੀਪ ਰੋਮਾਣਾ,ਲੱਖਾ ਜੋਗਾ,ਜਸਦੀਪ ਸਿੰਘ, ਜਲੰਧਰ ਸਿੰਘ,ਕੇਵਲ ਸਿੰਘ ਰਾਏਕੋਟ,ਜਸਕਰਨ ਸਿੰਘ ,ਬਲਜਿੰਦਰ ਸਿੰਘ,ਹਰਕੀਰਤ ਬਾਲਦ,ਰੁਪਿੰਦਰ ਸ਼ਰਮਾ, ਰਾਜ ਸੰਗਤੀਵਾਲ,ਭੁਪਿੰਦਰ ਸਿੰਘ ਭੰਗੂ,ਮਨਪ੍ਰੀਤ ਸਿੰਘ ਭੁੱਚੋ,ਬਿਕਰਮਜੀਤ ਸਿੰਘ ਫਿਰੋਜ਼ਪੁਰ,ਕਰਮਜੀਤ ਸਿੰਘ ਜਗਜੀਤ ਪੁਰਾ,ਮੇਜਰ ਸਿੰਘ ਪਾਤੜਾਂ,ਜਸਵੀਰ ਸੱਗੂ, ਸਿਮੀ ਪਟਿਆਲਾ ਆਦਿ ਹਾਜ਼ਰ ਸਨ।

Exit mobile version