ਪੰਜਾਬ ਰੋਡਵੇਜ਼/ ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਡਿੱਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ 
ਡਿਪੂ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਤੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਮਨੇਜਮੈਂਟ ਕੱਚੇ ਮੁਲਾਜ਼ਮਾਂ ਦੀਆਂ ਨਿਰੰਤਰ ਚੱਲਦੀਆਂ ਆ ਰਹੀਆਂ ਮੰਗਾ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਤਹਿਤ ਪੱਕਾ ਕੀਤਾ ਜਾਵੇ , ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ , ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇਕਸਾਰਤਾ ਕੀਤੀ ਜਾਵੇ ਅਤੇ ਮਾਰੂ ਕੰਡੀਸ਼ਨਾ ਨੂੰ ਰੱਦ ਕੀਤਾ ਜਾਵੇ ਕਿਸੇ ਵੀ ਮੁਲਾਜ਼ਮ ਨੂੰ ਨੋਕਰੀ ਤੋਂ ਕੱਢਿਆ ਨਾ ਜਾਵੇ , ਰਿਪੋਟਾ ਦੀਆਂ ਕੰਡੀਸ਼ਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ 09/02/2024 ਨੂੰ ਟਰਾਂਸਪੋਰਟ ਮੰਤਰੀ ਪੰਜਾਬ, ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਅਤੇ ਦੋਵੇਂ ਵਿਭਾਗਾਂ ਦੀ ਮਨੇਜਮੈਂਟ ਦੇ ਨਾਲ ਇਹਨਾਂ ਮੰਗਾਂ ਤੇ ਸਹਿਮਤੀ ਬਣੀ ਸੀ ਜਿਸ ਵਿੱਚ ਇਹਨਾਂ ਮੰਗਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਨੇ ਕਮੇਟੀ ਬਣਾ ਕੇ 2 ਮਹੀਨੇ ਦਾ ਸਮਾਂ ਮੰਗਿਆ ਸੀ । ਜਥੇਬੰਦੀ ਵੱਲੋਂ ਵੀ ਸਹਿਮਤ ਦਿੱਤੀ ਗਈ ਸੀ ਪ੍ਰੰਤੂ ਅੱਜ ਲਗਭਗ 4 ਮਹੀਨੇ ਬੀਤ ਦੇ ਬਾਵਜੂਦ ਵੀ ਸਰਕਾਰ ਤੇ ਮਨੇਜਮੈਂਟ ਨੇ ਕੋਈ ਵੀ ਹੱਲ ਨਹੀਂ ਕੱਢਿਆ, ਉਲਟਾ ਹਰ ਮਹੀਨੇ ਤਨਖਾਹਾਂ ਵਿੱਚ ਦੇਰੀ ਕੀਤੀ ਜਾਂਦੀ ਹੈ ਸਿਰ ਨਹੀਂ ਪਈਆਂ ਜਾਂਦੀਆਂ, ਠੇਕੇਦਾਰ ਵੱਲੋਂ epf,ESI ਵਿੱਚ ਵੱਡੇ ਪੱਧਰ ਤੇ ਘੁਟਾਲਾ ਕੀਤਾ ਜਾ ਰਿਹਾ, ਲਗਭਗ 70 ਤੋਂ 72 ਮੁਲਾਜ਼ਮਾਂ ਦੀ 2020 ਤੋਂ ਹੁਣ ਤੱਕ ਪਨਬਸ ਵਿੱਚ ਅਤੇ 50 ਦੇ ਕਰੀਬ prtc ਵਿੱਚ ਮੌਤ ਹੋ ਚੁੱਕੀ ਹੈ ਜਿਨਾਂ ਦੇ ਪਰਿਵਾਰ ਦੇ ਵਾਰਸਾਂ ਨੂੰ ਗਰੁੱਪ ਇਨਸ਼ੋਰੈਂਸ ਵੈਲਫੇਅਰ ਫੰਡ ਪੈਨਸ਼ਨ ਆਦਿ ਕੋਈ ਵੀ ਲਾਭ ਮੈਨੇਜਮੈਂਟ ਵੱਲੋਂ ਨਹੀਂ ਦਵਾਇਆ ਜਾ ਰਿਹਾ, ਪਨਬਸ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਠੇਕੇਦਾਰ ਵੱਲੋਂ ਸਿਕਿਉਰਟੀ ਦੇ ਨਾਂ ਤੇ ਐਗਰੀਮੈਂਟ ਦੇ ਉਲਟ ਜਾ ਕੇ ਤਨਖਾਹਾਂ ਵਿੱਚੋਂ ਕਟੌਤੀਆਂ ਕੀਤੀਆਂ ਗਈਆਂ ਹਨ, ਸਰਕਾਰ ਵੱਲੋਂ ਮੰਨੀ ਹੋਈ ਮੰਗ ਅਨੁਸਾਰ ਆਉਟਸੋਰ ਸਿੰਘ ਅਤੇ ਕੋਂਟਰੈਕਟ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਤੇ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੰਜਾਬ ਸਰਕਾਰ ਵਿਭਾਗਾਂ ਵਿੱਚ ਨਵੀਆਂ ਬੱਸਾਂ ਪਾਉਣ ਰਹੀ ਹੈ ਲਗਭਗ 400/450 ਤੱਕ ਬੱਸਾਂ ਕੰਡਮ ਹੋ ਚੁੱਕੀਆਂ ਹਨ ਪੰਜਾਬ ਦੀ ਅਬਾਦੀ ਮੁਤਾਬਿਕ ਬੱਸਾਂ ਦੀ ਗਿਣਤੀ ਘੱਟ ਹੈ ਪਬਲਿਕ ਨੂੰ ਫਰੀ ਸਫ਼ਰ ਸਹੁਲਤ ਦੇ ਲਈ ਸਰਕਾਰ ਆਪਣੀ ਮਾਲਕੀ ਦੀਆਂ ਨਵੀਆਂ ਬੱਸਾਂ ਦਾ ਪ੍ਰਬੰਧ ਕਰੇ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਨਵੇਂ ਰੋਜ਼ਗਾਰ ਦੇ ਰਾਹ ਖੁਲਣ ਸਕਣ ।
ਡਿਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਨੇ ਬੋਲਦਿਆਂ ਕਿਹਾ ਕਿ ਜ਼ੋ ਸਰਕਾਰ ਪੰਜਾਬ ਦੇ ਵਿੱਚ 13 ਸੀਟਾਂ ਦਾ ਦਾਅਵਾ ਕਰਦੀ ਸੀ ਮੁਲਾਜ਼ਮਾਂ ਵਰਗ ਤੇ ਆਮ ਪਬਲਿਕ ਨੇ 13 ਚ 03 ਸੀਟਾਂ ਤੇ ਲਿਆ ਕੇ ਖੜੀ ਕਰ ਦਿਤੀ ਜੇਕਰ ਸਰਕਾਰ ਨੇ ਲੋਕਾਂ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਦੀ ਸਰਕਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ 03/07/2024 ਨੂੰ ਸਰਕਾਰ ਦੇ ਖਿਲਾਫ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਜਥੇਬੰਦੀ ਵੱਲੋਂ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਪਬਲਿਕ ਨੂੰ ਇਸ ਸਰਕਾਰ ਬਾਰੇ ਜਾਣੂ ਵੀ ਕਰਵਾਇਆ ਜਾਵੇਗਾ ਜ਼ੋ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਕੁਰਸੀ ਤੇ ਬੈਠਣ ਸਾਰ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤੱਕ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ 22 ਜੁਲਾਈ ਨੂੰ ਪੂਰੇ ਪੰਜਾਬ ਦਾ ਚੱਕਾ ਜਾਮ ਕਰਕੇ 23 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਆਣ ਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਤੇ ਪ੍ਰਤਾਪ ਸਿੰਘ ਰਾਣਾ ਜੀ, ਗੁਰਸੇਵਕ ਸਿੰਘ ਸਕੱਤਰ, ਪ੍ਰਗਟ ਸਿੰਘ, ਗੁਰਪਾਲ ਸਿੰਘ ਆਦਿ ਹਾਜਰ ਸਨ