Site icon SMZ NEWS

ਡਰਾਈਵਰ ਦੀ ਧੀ ਨੇ ਆਪਣੇ ਮੰਗੇਤਰ ਨਾਲ ਮਿਲ ਕੇ ਬਣਾਈ ਸੀ ਪਲੈਨਿੰਗ ਫਿਰ ਬਜ਼ੁਰਗ ਜੋੜੇ ਨੂੰ ਬੰਨ ਕੇ ਪਿਸਤੋਲ ਦੀ ਨੋਕ ਤੇ ਦਿੱਤੀ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ ||

ਅੰਮ੍ਰਿਤਸਰ ਦੇ ਕੋਰਟ ਰੋਡ ਉੱਪਰ ਪਿਛਲੇ ਦਿਨੀ ਇੱਕ ਸਬਜ਼ੀ ਵਪਾਰੀ ਦੇ ਘਰ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾ ਰੁਪਏ ਕੈਸ਼ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਸਮੇਤ ਇੱਕ ਪਿਸਤੌਲ ਅਤੇ ਐਕਟੀਵਾ ਲੈ ਕੇ ਫਰਾਰ ਹੋ ਗਏ ਸੀ। ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਨ੍ਹਾ ਦੇ ਸਾਥੀ ਫਿਲਹਾਲ ਫ਼ਰਾਰ ਹਨ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਇਸ ਮਾਮਲੇ ਚ ਸਬਜ਼ੀ ਵਪਾਰੀ ਜੀਆ ਲਾਲ ਨੇ ਇੱਕ ਡਰਾਈਵਰ ਰੱਖਿਆ ਹੋਇਆ ਸੀ, ਉਸ ਡਰਾਈਵਰ ਦੀ ਧੀ ਦਾ ਵੀ ਜੀਆ ਲਾਲ ਦੇ ਘਰ ਆਣਾ ਜਾਣਾ ਸੀ ਤੇ ਉਸ ਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ ਡਰਾਈਵਰ ਦੀ ਧੀ ਨੇ ਆਪਣੇ ਮੰਗੇਤਰ ਦੇ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਦਾ ਪਲਾਨ ਬਣਾਈਆਂ ਸੀ

ਇਸ ਸਬੰਧੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਕੋਰਟ ਰੋਡ ਉੱਪਰ ਸਬਜ਼ੀ ਵਪਾਰੀ ਦੇ ਘਰ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਪਾਸੋਂ 41 ਲੱਖ 40 ਹਜ਼ਾਰ ਰੁਪਏ ਕੈਸ਼ ਸੋਣੇ ਚਾਂਦੀ ਦੇ ਗਹਿਣੇ 936 ਗਰਾਮ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਨੂੰ ਮਹਾਰਾਸ਼ਟਰ ਵਿੱਚ ਜਾ ਕੇ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਕੁਝ ਦੇ ਖਿਲਾਫ ਕਤਲ ਦੇ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਦੋ ਸਾਥੀ ਫਿਲਹਾਲ ਫਰਾਰ ਹਨ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਜਿਹੜੀ ਇਹ ਜਿਆ ਲਾਲ ਬਹਿਲ ਦੇ ਘਰੋਂ ਪਿਸਤੋਲ ਲੈ ਕੇ ਗਏ ਸਨ ਉਹ ਵੀ ਰਿਕਵਰ ਕਰਨੀ ਬਾਕੀ ਹੈ। ਉਹਨਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Exit mobile version