ਮੁੱਲਾਂਪੁਰ ਦਾਖਾ ਦੇ ਕਸਬਾ ਸੁਧਾਰ ਦੇ ਪਿੰਡ ਅੱਬੂਵਾਲ ਦੇ ਇੱਕ 22 ਸਾਲਾ ਮਾਪਿਆਂ ਦੇ ਇਕਲੌਤੇ ਪੁੱਤ ਚਰਨਦੀਪ ਸਿੰਘ ਵੱਲੋਂ ਅਮਰੀਕਾ-ਕੈਨੇਡਾ ਸਰਹੱਦ ’ਤੇ ਸਥਿਤ ਨਿਆਗਰਾ ਫਾਲਜ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਮਿ੍ਰਤਕ ਪਿਛਲੇ ਵੀਰਵਾਰ ਤੋਂ ਭੇਦਭਰੀ ਹਾਲਤ ’ਚ ਲਾਪਤਾ ਸੀ। ਦੱਸਣਯੋਗ ਹੈ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਸਟੱਡੀ ਵੀਜ਼ੇ ’ਤੇ ਮਹਿਜ ਦਸ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮਿ੍ਰਤਕ ਨੌਜਵਾਨ ਚਰਨਦੀਪ ਸਿੰਘ ਦੇ ਅੱਜ-ਕੱਲ੍ਹ ਕੈਨੇਡਾ ਤੋਂ ਇੰਡੀਆ ਆਏ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਭਤੀਜੇ ਚਰਨਦੀਪ ਸਿੰਘ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਸਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵੱਲੋਂ ਫ਼ੋਨ ’ਤੇ ਦਿੱਤੀ ਗਈ ਹੈ ਤੇ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਜ ਦੇ ਕਿਨਾਰੇ ਰੱਖ ਕੇ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ। ਪੁਲਿਸ ਅਨੁਸਾਰ ਅਜੇ ਲਾਸ਼ ਦੀ ਸ਼ਨਾਖਤ ਡੀਐਨਏ ਵਿਧੀ ਰਾਹੀਂ ਹੋਵੇਗੀ ਕਿਉਂਕਿ ਨਿਆਗਰਾ ਫਾਲਜ ਵਿਚੋਂ ਇਸ ਵਕਫੇ ਦੌਰਾਨ ਕਈ ਮਿ੍ਰਤਕ ਦੇਹਾਂ ਮਿਲੀਆਂ ਹਨ। ਨੌਜਵਾਨ ੌੱਲੋਂ ਚੁੱਕੇ ਇਸ ਕਦਮ ਦੀ ਜਾਂ ਕਾਰਨ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ, ਫ਼ਿਲਹਾਲ ਇਸ ਘਟਨਾ ਨਾਲ ਪੂਰੇ ਅੱਬੂਵਾਲ ਪਿੰਡ ਅੰਦਰ ਸੋਗ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਝੱਲ ਨਹੀਂ ਹੋ ਰਿਹਾ ਸੀ।ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਆ ਕਿ 10 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਉਨ੍ਹਾਂ ਦੀ ਆਰਥਿਕ ਦਸ਼ਾ ਬਦਲ ਜਾਵੇ ਅਤੇ ਚੰਗੀ ਜ਼ਿੰਦਗੀ ਬਰਸ ਕਰ ਸਕੇ। ਇਸ ਮੌਕੇ ਸਰਪੰਚ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਕੈਨੇਡਾ ਅਤੇ ਹੋਰਨਾਂ ਮੋਹਤਵਰਾਂ ਨੇ ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ਸਮੇਤ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚਰਨਦੀਪ ਸਿੰਘ ਦੀ ਮਿ੍ਰਤਕ ਦੇਹ ਭਾਰਤ ਵਾਪਸ ਭੇਜੀ ਜਾਵੇ, ਉਥੇ ਹੀ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਦੱਸਣਯੋਗ ਹੈ ਕਿ ਮਿ੍ਰਤਕ ਚਰਨਦੀਪ ਸਿੰਘ ਦੋ ਪਰਿਵਾਰਾਂ ਵਿਚ ਇਕਲੌਤਾ ਲੜਕਾ ਸੀ। ਜਿਸ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਪਿੰਡਵਾਸੀਆਂ ਨੇ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਮਿ੍ਰਤਕ ਦੇ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
‘ਹਾਲੇ 10 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ ਹੁਣ ਵਾਪਰਿਆ ਭਾ/ਣਾ ‘ ਨੌਜਵਾਨ ਨੇ ਕਰ ਲਈ ਖ਼ੁ/ਦ/ਕੁ/ਸ਼ੀ, ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ !
June 29, 20240
Related Articles
September 14, 20220
ਲੁਧਿਆਣਾ : ਖੁਦਾਈ ਦੌਰਾਨ ਮਿਲੀ ਬੰਬਨੁਮਾ ਚੀਜ਼, ਮਚਿਆ ਹੜਕੰਪ, ਮੌਕੇ ‘ਤੇ ਪਹੁੰਚਿਆ ਬੰਬ ਨਿਰੋਧਕ ਦਸਤਾ
ਲੁਧਿਆਣਾ ਦੇ ਪ੍ਰੀਤ ਵਿਹਾਰ ਵਿਚ ਪਲਾਟ ਦੀ ਖੁਦਾਈ ਦੌਰਾਨ ਬੰਬ ਮਿਲਿਆ। ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਜਿਸ ਦੇ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕੁਝ ਹੀ ਦੇਰ ਵਿਚ ਏਸੀਪੀ ਗੁਰਦੇਵ ਥਾਣਾ, ਮੇਹਰਬਾਨ ਦੇ ਐੱਸਐੱ
Read More
February 6, 20230
Faridkot Jail is in the headlines again! Android mobile recovered from the ground of Moosewala
A mobile phone has been recovered from Monu Dagar, the accused sharp shooter in the murder case of Punjabi singer Sidhu Moosewala, in Faridkot Jail. The recovery of the mobile from the accused is a gr
Read More
November 14, 20220
Govt’s gift for laborers, unemployment allowance may be available soon under MNREGA
The Hon'ble government is giving a big gift to the poor workers. The state government is going to give allowance to the unemployed under MNREGA scheme. The Punjab government may soon release the list
Read More
Comment here