ਜਿਲਾ ਤਰਨ ਤਾਰਨ ਦੇ ਨੇੜਲੇ ਪਿੰਡ ਮੁਗਲਾਣੀ ਵਿਧਵਾ ਔਰਤ ਕੁਲਵਿੰਦਰ ਕੌਰ ਨੇ ਆਪਣੇ ਖੇਤਾਂ ਵਿੱਚ ਰੋ ਰੋ ਕੇ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਇਹਨਾਂ ਦਾ ਜਮੀਨ ਦਾ ਝਗੜਾ ਲੰਮੇ ਸਮੇਂ ਤੋਂ ਉਹਨਾਂ ਦੀ ਜਠਾਣੀ ਦੇ ਨਾਲ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਨਹੀਂ ਲੈ ਕੇ ਅੱਜ ਉਹਨਾਂ ਦੀ ਜਠਾਣੀ ਦੇ ਲੜਕੇ ਰਣਜੀਤ ਸਿੰਘ ਵੱਲੋਂ ਕੁਝ ਵਿਅਕਤੀਆਂ ਨੂੰ ਨਾਲ ਲਿਆ ਕੇ ਜਬਰੀ ਪੈਲੀ ਵਾਈ ਜਾ ਰਹੀ ਹੈ ਵਿਧਵਾ ਔਰਤ ਨੇ ਕਿਹਾ ਕਿ ਇਹ ਜਮੀਨ ਉਸ ਦੇ ਨਾਮ ਤੇ ਹੈ ਪਰ ਉਸ ਦੀ ਜਮੀਨ ਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਉਹਨੇ ਦੱਸਿਆ ਕਿ ਪਹਿਲਾਂ ਵੀ ਪੁਲਿਸ ਵੱਲੋਂ ਬੀਜੀ ਕਣਕ ਦੀ ਫਸਲ ਨੂੰ ਇਹਨਾਂ ਲੋਕਾਂ ਨੇ ਬਰਬਾਦ ਕਰ ਦਿੱਤਾ ਸੀ ਅਤੇ ਅੱਜ ਫਿਰ ਇਹ ਹੱਥਾਂ ਵਿੱਚ ਡਾਂਗਾਂ ਲੈ ਕੇ ਖੇਤਾਂ ਵਿੱਚ ਆਪ ਉੱਚੇ ਹਨ ਅਤੇ ਜਮੀਨ ਵਾਰਹੇ ਹਨ ਅਤੇ ਮੇਰੇ ਘਰ ਦੀ ਬਿਜਲੀ ਵੀ ਇਹਨਾਂ ਵੱਲੋਂ ਕੱਟ ਦਿੱਤੀ ਗਈ ਹੈ ਇਸ ਮੌਕੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਹੋਰ ਕਿਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ
ਇਸ ਸਬੰਧੀ ਜਦੋਂ ਦੂਜੀ ਧਿਰ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਿਰਾਸਤੀ ਜਮੀਨ ਸਾਡੇ ਸਾਂਝੇ ਖਾਤੇ ਦੀ ਹੈ ਸਾਡੇ ਵੱਲੋਂ ਆਪਣੇ ਹਿੱਸੇ ਦੀ ਜਮੀਨ ਹੀ ਵਾਹੀ ਜਾ ਰਹੀ ਹੈ ਸਾਡੇ ਵੱਲੋਂ ਇਹਨਾਂ ਦੀ ਜਮੀਨ ਤੇ ਕੋਈ ਕਬਜ਼ਾ ਨਹੀਂ ਕੀਤਾ ਜਾ ਰਿਹਾ
ਇਸ ਸਬੰਧੀ ਜਦ ਥਾਣਾ ਵੈਰੋਵਾਲ ਦੇ ਜਾਂਚ ਅਧਿਕਾਰੀ ਏਐਸਆਈ ਬਲਕਾਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਕਿਸੇ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਹਾਂ । ਅਤੇ ਜੋ ਇਹ ਮਸਲਾ ਹੈ। ਇਸ ਸਬੰਧੀ ਪਹਿਲਾਂ ਜੋ ਝਗੜਾ ਚਲਦਾ ਆ ਰਿਹਾ ਸੀ। ਇਹਨਾਂ ਦੋਵਾਂ ਧਿਰਾਂ ਦਾ ਰਾਜੀਨਾਮਾ ਹੋ ਚੁੱਕਾ ਹੈ। ਅਤੇ ਜੋ ਅੱਜ ਘਟਨਾਕ੍ਰਮ ਹੋਇਆ ਹੈ ਉਸ ਬਾਰੇ ਇਹਨਾਂ ਵੱਲੋਂ ਕੋਈ ਵੀ ਦਰਖਾਸਤ ਥਾਣਾ ਵੈਰੋਵਾਲ ਵਿਖੇ ਨਹੀਂ ਦਿੱਤੀ ਗਈ ।
Comment here