ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦੇ ਬੇਰਹਿਮੀ ਨਾਲ ਕਤਲ ਦੀ ਖਬਰ ਅੱਗ ਵਾਂਗ ਫੈਲ ਗਈ।
ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਬੇਹਦ ਭੀੜ ਭਾੜ ਵਾਲੇ ਇਲਾਕੇ “ਚੌਂਕ ਚੇਲਿਆਂ” ਵਿੱਚ ਸਥਿਤ ਮੁਹੱਲਾ ਨਾਈਆਂ ਤੋਂ ਇਹ ਘਟਨਾ ਸਾਹਮਣੇ ਆਈ ਹੈ।
ਜਿੱਥੇ ਕਰੀਬ 65 ਸਾਲਾਂ ਚਰਨਜੀਤ ਸਿੰਘ (ਉਰਫ ਚੰਨ ਡੀਪੂ ਵਾਲਾ) ਪੁੱਤਰ ਜਗੀਰ ਸਿੰਘ ਜੋ ਕਿ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ, ਉਸਦਾ ਬੇਹਦ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮਤਾਬਕ ਉਸਦੇ ਘਰ ਦੇ ਬੈਡਰੂਮ ਦੇ ਵਿੱਚੋਂ ਉਸ ਦੀ ਖੂਨ ਦੇ ਨਾਲ ਲੱਥ ਪੱਥ ਲਾਸ਼ ਮਿਲੀ ਹੈ। ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
Comment here