ਮੁੱਲਾਂਪੁਰ ਦਾਖਾ ਦੇ ਕਸਬਾ ਸੁਧਾਰ ਦੇ ਪਿੰਡ ਅੱਬੂਵਾਲ ਦੇ ਇੱਕ 22 ਸਾਲਾ ਮਾਪਿਆਂ ਦੇ ਇਕਲੌਤੇ ਪੁੱਤ ਚਰਨਦੀਪ ਸਿੰਘ ਵੱਲੋਂ ਅਮਰੀਕਾ-ਕੈਨੇਡਾ ਸਰਹੱਦ ’ਤੇ ਸਥਿਤ ਨਿਆਗਰਾ ਫਾਲਜ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਮਿ੍ਰਤਕ ਪਿਛਲੇ ਵੀਰਵਾਰ ਤੋਂ ਭੇਦਭਰੀ ਹਾਲਤ ’ਚ ਲਾਪਤਾ ਸੀ। ਦੱਸਣਯੋਗ ਹੈ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਸਟੱਡੀ ਵੀਜ਼ੇ ’ਤੇ ਮਹਿਜ ਦਸ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮਿ੍ਰਤਕ ਨੌਜਵਾਨ ਚਰਨਦੀਪ ਸਿੰਘ ਦੇ ਅੱਜ-ਕੱਲ੍ਹ ਕੈਨੇਡਾ ਤੋਂ ਇੰਡੀਆ ਆਏ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਭਤੀਜੇ ਚਰਨਦੀਪ ਸਿੰਘ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਸਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵੱਲੋਂ ਫ਼ੋਨ ’ਤੇ ਦਿੱਤੀ ਗਈ ਹੈ ਤੇ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਜ ਦੇ ਕਿਨਾਰੇ ਰੱਖ ਕੇ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ। ਪੁਲਿਸ ਅਨੁਸਾਰ ਅਜੇ ਲਾਸ਼ ਦੀ ਸ਼ਨਾਖਤ ਡੀਐਨਏ ਵਿਧੀ ਰਾਹੀਂ ਹੋਵੇਗੀ ਕਿਉਂਕਿ ਨਿਆਗਰਾ ਫਾਲਜ ਵਿਚੋਂ ਇਸ ਵਕਫੇ ਦੌਰਾਨ ਕਈ ਮਿ੍ਰਤਕ ਦੇਹਾਂ ਮਿਲੀਆਂ ਹਨ। ਨੌਜਵਾਨ ੌੱਲੋਂ ਚੁੱਕੇ ਇਸ ਕਦਮ ਦੀ ਜਾਂ ਕਾਰਨ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ, ਫ਼ਿਲਹਾਲ ਇਸ ਘਟਨਾ ਨਾਲ ਪੂਰੇ ਅੱਬੂਵਾਲ ਪਿੰਡ ਅੰਦਰ ਸੋਗ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਝੱਲ ਨਹੀਂ ਹੋ ਰਿਹਾ ਸੀ।ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਆ ਕਿ 10 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਉਨ੍ਹਾਂ ਦੀ ਆਰਥਿਕ ਦਸ਼ਾ ਬਦਲ ਜਾਵੇ ਅਤੇ ਚੰਗੀ ਜ਼ਿੰਦਗੀ ਬਰਸ ਕਰ ਸਕੇ। ਇਸ ਮੌਕੇ ਸਰਪੰਚ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਕੈਨੇਡਾ ਅਤੇ ਹੋਰਨਾਂ ਮੋਹਤਵਰਾਂ ਨੇ ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ਸਮੇਤ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚਰਨਦੀਪ ਸਿੰਘ ਦੀ ਮਿ੍ਰਤਕ ਦੇਹ ਭਾਰਤ ਵਾਪਸ ਭੇਜੀ ਜਾਵੇ, ਉਥੇ ਹੀ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਦੱਸਣਯੋਗ ਹੈ ਕਿ ਮਿ੍ਰਤਕ ਚਰਨਦੀਪ ਸਿੰਘ ਦੋ ਪਰਿਵਾਰਾਂ ਵਿਚ ਇਕਲੌਤਾ ਲੜਕਾ ਸੀ। ਜਿਸ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਪਿੰਡਵਾਸੀਆਂ ਨੇ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਮਿ੍ਰਤਕ ਦੇ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
‘ਹਾਲੇ 10 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ ਹੁਣ ਵਾਪਰਿਆ ਭਾ/ਣਾ ‘ ਨੌਜਵਾਨ ਨੇ ਕਰ ਲਈ ਖ਼ੁ/ਦ/ਕੁ/ਸ਼ੀ, ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ !
June 29, 20240
Related Articles
April 28, 20210
Maruti Suzuki Shuts Down Plants To Make Oxygen For Medical Needs
Maruti Suzuki advanced its annual maintenance shutdown to May 1 through May 9 from earlier plan of June, the country's largest car maker said.
Maruti Suzuki, the country's largest car maker, will shut
Read More
January 22, 20210
ਸੰਘਣੀ ਧੁੰਦ ਨੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਨਿਗਲਿਆ
ਦਿਨੋ ਦਿਨ ਪੈ ਰਹੀ ਅੱਤ ਦੀ ਸਰਦੀ ਨੇ ਜਿਥੇ ਆਮ ਜਨ ਜੀਵਨ ਥਾਪ ਕਰ ਰੱਖਿਆ ਹੈ ਉਥੇ ਹੀ ਇਹ ਸਰਦੀ ਦੀ ਸੰਘਣੀ ਧੁੰਦ ਕਾਰਨ ਕਈ ਹਾਦਸੇ ਵੀ ਹੋ ਰਹੇ ਨੇ, ਸੰਘਣੀ ਧੁੰਦ ਨੇ ਅੱਜ ਪੰਜਾਬ ਦੇ 4 ਲੋਕ ਨੂੰ ਆਪਣੀ ਚਪੇਟ ਵਿਚ ਲੈ ਲਿਆ, ਖ਼ਬਰ ਹੈ ਹੁਸ਼ਿਆਰਪੁਰ ਤੋਂ
Read More
August 26, 20220
ਮੂਸੇਵਾਲਾ ਦੇ ਇਨਸਾਫ ਲਈ ਸੜਕ ‘ਤੇ ਉਤਰਨਗੇ ਮਾਪੇ, ਮਾਨਸਾ ਤੋਂ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅੱਜ ਮਾਨਸਾ ‘ਚ ਕੈਂਡਲ ਮਾਰਚ ਕੱਢਿਆ ਜਾਵੇਗਾ ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਕਰੇਗੀ। ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਦੇ ਬਾਅ
Read More
Comment here