ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਹੜੇ ਨੌਜਵਾਨ ਆਪਣੀ ਇੱਛਾ ਨਾਲ ਨਸ਼ਾਂ ਛੱਡਣਾ ਚਾਹੁੰਦੇ ਸਨ ਉਨ੍ਹਾਂ ਨੂੰ ਪੁਲਿਸ ਵੱਲੋਂ ਆਪਣੇ ਪੱਧਰ ਤੇ ਨਸ਼ਾ ਛੁਡਾਊ ਕੇੰਦਰ ਚ ਭਰਤੀ ਕਰਵਾ ਉਨ੍ਹਾਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ ਪਰ ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਚੋ ਦੋ ਮਰੀਜ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇਕੇ ਫ਼ਰਾਰ ਹੋ ਗਏ।ਗੌਰਤਲਬ ਹੈ ਕੇ ਦੋ ਦਿਨ ਪਹਿਲਾਂ ਵੀ ਇਸੇ ਸੈਂਟਰ ਚੋ ਤਿੰਨ ਨੌਜਵਾਨ ਫ਼ਰਾਰ ਹੋ ਗਏ ਸਨ।ਇਸ ਸਬੰਧੀ ਪੁਲਿਸ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਮੰਨਿਆ ਕਿ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਚ ਕਮੀ ਕਾਰਨ ਇਹ ਭੱਜਣ ਚ ਸਫਲ ਹੋ ਗਏ।ਉਧਰ ਮਰੀਜ਼ਾਂ ਦੇ ਮਾਪਿਆਂ ਨੇ ਦੋਸ਼ ਲਾਏ ਕੇ ਹਸਪਤਾਲ ਚ ਮਰੀਜ਼ਾਂ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਉਹ ਏਥੋਂ ਭਜੇ ਨੇ।
ਇਸ ਸਬੰਧੀ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਦੇਰ ਰਾਤ ਮੈਡੀਕਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਵਾਰਡ ਚ ਲੱਗੇ AC ਨੂੰ ਹਟਾ ਕੇ ਉਸ ਦੀ ਵਿੰਡੋ ਤੋਂ ਨਿਕਲ ਕੇ ਫਰਾਰ ਹੋ ਗਏ ਜਿਨ੍ਹਾਂ ਵੱਲੋਂ ਇੱਕ ਕੈਮਰੇ ਦੇ ਕਨੈਕਸ਼ਨ ਵੀ ਪਹਿਲਾਂ ਕੱਟੇ ਗਏ।ਉਨ੍ਹਾਂ ਕਿਹਾ ਕਿ ਕੁੱਜ ਕਮੀਆਂ ਜਰੂਰ ਨੇ ਜਿਨ੍ਹਾਂ ਨੂੰ ਜਲਦ ਪੁਰਾ ਕਰ ਲਿਆ ਜਾਵੇਗਾ ਕਿਉਂਕਿ ਜਲਦ ਸੁਰੱਖਿਆ ਕਰਮੀਆਂ ਦੀ ਹੋਰ ਭਰਤੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਚ ਇਲਾਜ ਵੱਲੋਂ ਕੋਈ ਕਮੀ ਨਹੀਂ ਹੈ।