ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪੁਰਾਣਾ ਧਾਰੀਵਾਲ ਰੇਲਵੇ ਲਾਈਨ ਨਜਦੀਕ ਖੇਤਾਂ ਵਿੱਚ ਇੱਕ 24 ਸਾਲਾਂ ਨੌਜਵਾਨ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਕਾਰਨ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ । ਮ੍ਰਿਤਕ ਚਾਂਦ ਮਸੀਹ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਚਾਂਦ ਮਸੀਹ ਰੇਲਵੇ ਲਾਈਨ ਨਜਦੀਕ ਖੇਤਾਂ ਵਿੱਚ ਪਿਆ ਹੋਇਆ ਹੈ ਜਦ ਜਾ ਕੇ ਵੇਖਿਆ ਤਾਂ ਉਸਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਖੂਨ ਨਾਲ ਲੱਥ-ਪੱਥ ਸੀ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਕਿਸੇ ਨਾਲ ਸਟਰਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਸਵੇਰ ਉਨ੍ਹਾਂ ਦੇ ਨਾਲ ਗਿਆ ਸੀ । ਜਿਸ ਤੇ ਪੁਲਿਸ ਸਟੇਸ਼ਨ ਧਾਰੀਵਾਲ ਅਤੇ 108 ਐਬਲੇਸ ਦੇ ਫੋਨ ਸੂਚਿਤ ਕੀਤਾ ਅਤੇ ਮੌਕ ਤੇ ਐਬੁਲਸ ਅਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਣਕਾਰੀ ਹਾਸਿਲ ਕੀਤਾ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ । ਪੁਲਿਸ ਅਧਿਕਾਰੀ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਹਰ ਏਂਗਲ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।