ਸੰਗਰੂਰ ਦੇ ਵਿੱਚ ਮਾਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਅਤੇ ਸ਼ਹਿਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਵਿਭਾਗ ਸੀਵਰੇਜ ਵਿਭਾਗ ਖੁਦ ਹੀ ਮਾਨਸੂਨ ਦੀ ਪਹਿਲੀ ਬਰਸਾਤ ਦਾ ਸ਼ਿਕਾਰ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਸੀਵਰੇਜ ਵਿਭਾਗ ਦਾ ਦਫਤਰ ਮੀਹ ਦੇ ਪਾਣੀ ਦੇ ਵਿੱਚੋਂ ਪੂਰੇ ਤਰੀਕੇ ਨਾਲ ਡੁੱਬ ਗਿਆ ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਗੋਡੇ ਗੋਡੇ ਪਾਣੀ ਜਮਾਂ ਹੈ ਕੁਰਸੀਆਂ ਟੇਬਲ ਸਾਰੇ ਪਾਣੀ ਦੇ ਵਿੱਚ ਡੁੱਬੇ ਪਏ ਹਨ ਤੇ ਦਫਤਰ ਦੇ ਮੁਲਾਜ਼ਮ ਦਫਤਰ ਨੂੰ ਲਾਵਾਰਿਸ ਛੱਡ ਕੇ ਇਥੋਂ ਗਾਇਬ ਹੋ ਗਏ ਹਨ,, ਸ਼ਹਿਰ ਦਾ ਸਮਾਜ ਸੇਵੀ ਤਾਰਾ ਸਿੰਘ ਨੇ ਕਿਹਾ ਕਿ ਮੈਂ ਤਾਂ ਪਾਣੀ ਨਿਕਾਸੀ ਦੀ ਬੇਨਤੀ ਕਰਨ ਦੇ ਲਈ ਸੀਵਰੇਜ ਵਿਭਾਗ ਆਇਆ ਸੀ ਪਰ ਇੱਥੇ ਆ ਕੇ ਦੇਖਿਆ ਕਿ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਦੇਖਰੇਖ ਕਰਨ ਵਾਲਾ ਸੀਵਰੇਜ ਵਿਭਾਗ ਹੀ ਮੀਂਹ ਦੇ ਪਾਣੀ ਵਿੱਚ ਡੁੱਬਿਆ ਪਿਆ ਹੈ। ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਪਾਣੀ ਹੈ ਮੁਲਾਜ਼ਮ ਦਫਤਰ ਨੂੰ ਲਾਵਾਰਸ ਛੱਡ ਕੇ ਇੱਥੋਂ ਗਾਇਬ ਹੋ ਚੁੱਕੇ ਹਨ
ਤੁਹਾਨੂੰ ਦੱਸ ਦਈਏ ਕਿ ਸੀਵਰੇਜ ਵਿਭਾਗ ਦਾ ਇਹ ਦਫਤਰ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ ਹੈ ਇਸ ਦਫਤਰ ਦੇ ਸਾਹਮਣੇ ਐਸਡੀਐਮ ਅਤੇ ਏਡੀਸੀ ਸਾਹਿਬ ਦੀ ਰਿਹਾਇਸ਼ ਹੈ ਸਵਾਲ ਤਾਂ ਇਹ ਖੜੇ ਹੁੰਦੇ ਹਨ ਕਿ ਅਗਰ ਸ਼ਹਿਰ ਦੇ ਵਿੱਚੋਂ ਮੀਹਾਂ ਦੇ ਪਾਣੀ ਦੀ ਨਿਕਾਸੀ ਕਰਨ ਵਾਲਾ ਮਹਿਕਮਾ ਹੀ ਪਾਣੀ ਦੇ ਵਿੱਚ ਡੁੱਬ ਜਾਵੇਗਾ। ਤਾਂ ਫਿਰ ਆਮ ਲੋਕਾਂ ਦੀਆਂ ਮੁਸੀਬਤਾਂ ਦੇ ਹੱਲ ਕੌਣ ਕਰੇਗਾ |