ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ ਦਾ ਕਿਸਾਨ ਸੁਖਵਿੰਦਰ ਪਾਲ ਸਿੰਘ ਬਾਕੀ ਕਿਸਾਨਾਂ ਤੋਂ ਬਹੁਤ ਵੱਖ ਢੰਗ ਤਰੀਕੇ ਨਾਲ ਕਿਸਾਨੀ ਧੰਦਾ ਕਰ ਰਿਹਾ ਹੈ ਇਸ ਕਿਸਾਨ ਵਲੋ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ ਅਤੇ ਖੇਤੀ ਹੀ ਨਹੀਂ ਬਲਕਿ ਆਪਣੀ ਫ਼ਸਲ ਨੂੰ ਪ੍ਰੋਸੈਸ ਕਰ ਅਗੇ ਹਰ ਇਕ ਚੀਜ਼ ਨੂੰ ਆਪ ਵੇਚ ਰਿਹਾ ਹੈ | ਕਿਸਾਨ ਸੁਖਵਿੰਦਰ ਪਾਲ ਦਾ ਕਹਿਣਾ ਹੈ ਕੀ ਉਸਨੇ ਵਿਦੇਸ਼ ਚ 5 ਸਾਲ ਇੰਗਲੈਂਡ ਚ ਕੰਮ ਕੀਤਾ ਅਤੇ ਹੁਣ ਵਿਦੇਸ਼ ਜਾਣਾ ਜਰੂਰ ਹੈ ਲੇਕਿਨ ਕੰਮ ਕਰਨ ਲਈ ਨਹੀਂ ਬਲਕਿ ਘੁੰਮਣ ਲਈ ਅਤੇ ਕੰਮ ਇੱਥੇ ਪੰਜਾਬ ਚ ਹੀ ਰਹਿ ਕੇ ਕਰਨ ਦਾ ਮਨ ਬਣਾਇਆ ਹੈ ।
ਕਿਸਾਨ ਸੁਖਵਿੰਦਰ ਪਾਲ ਸਿੰਘ ਜੈਵਿਕ ਖੇਤੀ ਕਰ ਰਿਹਾ ਹੈ ਅਤੇ ਇਹ ਖੇਤੀ ਉਸਨੇ ਕਰੀਬ 4 ਸਾਲ ਸ਼ੁਰੂ ਕੀਤੀ ਅਤੇ ਉਦੋ ਤਾ ਆਪਣੇ ਘਰ ਲਈ ਕੀਤੀ ਸੀ ਲੇਕਿਨ ਮੁੜ ਇਹ ਦੇਖਿਆ ਕੀ ਲੋਕਾਂ ਦੀ ਵੀ ਇਹ ਮੰਗ ਹੈ ਤਾ ਉਸਨੇ ਇਸ ਖੇਤੀ ਦਾ ਰਕਬਾ ਵਧਾ ਲਿਆ ਅਤੇ ਹੁਣ 5 ਏਕੜ ਦੇ ਕਰੀਬ ਆਰਗੈਨਿਕ ਕਣਕ , ਸਰੋਂ , ਹਲਦੀ ਦੀ ਉਹ ਖੁਦ ਬਿਜਾਈ ਕਰਦਾ ਹੈ ਅਤੇ ਖੇਤੀਬਾੜੀ ਵਿਭਾਗ ਤੋਂ ਮਿਲੀ ਸਲਾਹ ਨਾਲ ਉਸਨੇ ਆਪਣਾ ਕੋਹਲੂ ਅਤੇ ਆਟਾ ਚੱਕੀ ਵੀ ਲਗਾ ਲਈ ਅਤੇ ਉਹ ਆਪਣੀ ਜਿਨਸਾਂ ਨੂੰ ਮੰਡੀ ਚ ਨਾ ਵੇਚ ਉਸ ਕਣਕ ਅਤੇ ਸਰੋਂ ਨੂੰ ਸਟੋਰ ਕਰ ਖੁਦ ਦੀ ਆਟਾ ਚੱਕੀ ਤੇ ਆਟਾ ,ਅਤੇ ਸਰੋਂ ਦਾ ਤੇਲ ਤਿਆਰ ਕਰ ਵੇਚ ਰਿਹਾ ਹੈ ਅਤੇ ਆਪਣੇ ਤਿਆਰ ਕੀਤੇ ਇਹ ਸਮਾਨ ਦੇ ਗ੍ਰਾਹਕ ਉਸਦੇ ਪਿੰਡ ਦੇ ਲੋਕ ਅਤੇ ਹੋਰਨਾਂ ਪਿੰਡਾਂ ਅਤੇ ਸ਼ਹਿਰਾ ਤੋ ਵੀ ਲੈਣ ਆਉਂਦੇ ਹਨ| ਕਿਸਾਨ ਦੱਸਦਾ ਹੈ ਜਿੱਥੇ ਉਹ ਸਰੋ ਦਾ ਤੇਲ ਤਿਆਰ ਕਰ ਰਿਹਾ ਹੈ ਇਸੇ ਤਰ੍ਹਾਂ ਮਲਟੀਗ੍ਰੈਨ ਆਟਾ,ਵੇਸਣ ,ਆਰਗੈਨਿਕ ਆਟਾ ਅਤੇ ਸਾਦਾ ਚੱਕੀ ਦਾ ਆਟਾ ਉਹ ਤਿਆਰ ਕਰ ਵੇਚ ਰਿਹਾ ਹੈ ਅਤੇ ਉਸਨੇ ਦੱਸਿਆ ਕੀ ਉਸਦਾ ਅਗਲਾ ਟੀਚਾ ਹੈ ਕੀ “ਫਾਰਮਰ ਪ੍ਰੋਡੂਸਰ ਕੰਪਨੀ “ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਜਿਸ ਲਈ ਉਹ ਹੋਰਨਾਂ ਕਿਸਾਨਾਂ ਨੂੰ ਆਪਣੇ ਨਾਲ ਜੋੜ ਰਹੇ ਹਨ ।
Comment here