ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰ ਅੱਜ ਬਰਸਾਤ ਨੇ ਕੁੱਝ ਹੱਦ ਤਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ ਅੱਜ ਸਥਾਨਕ ਸ਼ਹਿਰ ਭਵਾਨੀਗੜ੍ਹ ਤੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਬਰਸਾਤ ਪੈਨ ਤੇ ਨੌਜਵਾਨ ਨੇ ਸੜਕ ਤੇ ਖੜ ਕੇ ਭੰਗੜੇ ਪਾ ਕੇ ਅਤੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਬਰਸਾਤ ਦੇ ਨਾਲ ਜਿੱਥੇ ਪੰਜਾਬ ਦੇ ਤਾਪਮਾਨ ਤੇ ਫਰਕ ਪਵੇਗਾ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਬਹੁਤ ਫਾਇਦਾ ਹੋਵੇਗਾ.||