Punjab news

1984 ਦੇ ਦੰਗਿਆਂ ਦਾ ਪੀੜਿਤ ਪਰਿਵਾਰ ਅੱਜ ਵੀ ਹਾੜੇ ਕੱਟਣ ਨੂੰ ਮਜਬੂਰ ਦਿੱਲੀ ਦੰਗਿਆਂ ਤੋਂ ਮਰਨੋ ਬਚੇ ਪਰ 40 ਸਾਲ ਤੋਂ ਪਲ ਪਲ ਮਰ ਰਹੇ |

1984 ਦਿਲੀ ਦੇ ਦੰਗਿਆ ਦਾ ਉਹ ਮੰਜਰ ਜਿਸ ਬਾਰੇ ਸੋਚ ਹਰ ਇਕ ਦੀ ਰੂਹ ਕੰਬ ਜਾਂਦੀ ਹੈ ਅਤੇ ਅਜ ਤੁਹਾਨੂੰ ਉਸ ਪੀੜੀਤ ਪਰਿਵਾਰ ਨਾ ਮਿਲਾਉਣ ਜਾ ਰਹੇ ਹਾਂ ਜਿਹਨਾ 1984 ਦਿਲੀ ਦੰਗਿਆ ਦਾ ਦਰਦ ਆਪਣੇ ਪਿੰਡੇ ਤੇ ਹਢਾਇਆ ਅਤੇ ਮੁੜ ਇਹ ਪ੍ਰੀਵਾਰ ਦਿਲੀ ਤੋ ਤਸ਼ਦਦ ਦਾ ਸ਼ਿਕਾਰ ਹੌਣ ਉਪਰੰਤ ਅੰਮ੍ਰਿਤਸਰ ਆ ਗਿਆ ਜੋ ਕਿ ਅਜ 40 ਸਾਲ ਬੀਤ ਜਾਣ ਤੋ ਬਾਦ ਵੀ ਉਹ ਦਰਦ ਆਪਣੇ ਪਿੰਡੇ ਤੇ ਹੰਢਾ ਰਿਹਾ।।

ਇਸ ਪੀੜੀਤ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁਕੀ ਹੈ ਅਤੇ ਬਜੁਰਗ ਮਾਤਾ ਆਪਣੇ ਗੁਜਾਰੇ ਲਈ ਮਿਹਨਤ ਮਜਦੂਰੀ ਕਰ ਪੇਟ ਪਾਲਣ ਨੂੰ ਮਜਬੂਰ ਹੈ ਕਿਉਕਿ ਪੁਤਰ ਹਾਰਟ ਦਾ ਮਰੀਜ ਹੈ ਮਾਤਾ ਪੰਜ ਹਜਾਰ ਰੁਪਏ ਮਹੀਨੇ ਤੇ ਮਜਦੂਰੀ ਕਰਦੀ ਅਤੇ 2500 ਰੁਪਏ ਕਿਰਾਇਆ ਭਰ ਗੁਜਾਰਾ ਕਰ ਰਹੀ ਹੈ ਇਸ ਪਰਿਵਾਰ ਨੂੰ ਦੰਗਾ ਪੀੜੀਤਾ ਦੇ ਮੁੜ ਵਸੇਵੇ ਲਈ ਕਵਾਟਰ ਅਲਾਟ ਹੋਇਆ ਪਰ ਉਹ ਵੀ ਭੂ ਮਾਫਿਆ ਵਲੋ ਜਬਤ ਕਰ ਲਿਆ ਗਿਆ ਪਰ ਅਜ ਇਸ ਪਰਿਵਾਰ ਵਲੋ ਮੀਡੀਆ ਦੇ ਸਾਹਮਣੇ ਆ ਆਪਣਾ ਦਰਦ ਬਿਆਨ ਕੀਤਾ ਅਤੇ ਆਪਣੇ ਦਰਦ ਅਤੇ ਗਰੀਬੀ ਭਰੇ ਹਾਲਾਤਾ ਤੋ ਜਾਣੂ ਕਰਵਾਇਆ ਜਿਸ ਤੋ ਬਾਦ ਉਬੀਸੀ ਪੰਜਾਬ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਲਾ ਵਲੋ ਇਸ ਪਰਿਵਾਰ ਨੂੰ ਰਾਸ਼ਨ ਅਤੇ ਹੌਰ ਮਦਦ ਦਿੰਦਿਆ ਇਸ ਪਰਿਵਾਰ ਦੀ ਮਦਦ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਸੋਨੂੰ ਜੰਡਿਆਲਾ ਨੇ ਦਸਿਆ ਕਿ ਪਰਿਵਾਰ ਸੱਚਮੁੱਚ ਮੰਦਹਾਲੀ ਦਾ ਸ਼ਿਕਾਰ ਹੈ ਅਤੇ ਜਦੋ ਉਹਨਾ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾ ਵਲੋ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਹਨ ਅਤੇ ਜਲਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਮਿਲ ਪਰਿਵਾਰ ਦਾ ਮਸਲਾ ਹਲ ਕਰਵਾਇਆ ਜਾਵੇਗਾ।

Comment here

Verified by MonsterInsights