ਨਸ਼ਾ ਅੱਜਕੱਲ ਦੇ ਨੌਜਵਾਨਾਂ ਦੀ ਮੁੱਖ ਸਮੱਸਿਆ ਬਣ ਚੁੱਕਿਆ ਹੈ। ਹਜ਼ਾਰਾਂ ਨੌਜਵਾਨ ਨਸ਼ੇ ਵਿੱਚ ਫੱਸ ਕੇ ਆਪਣਾ ਸਭ ਕੁਝ ਗਵਾ ਚੁੱਕੇ ਹਨ ਪਰ ਨਸ਼ਾ ਛੱਡਣ ਦੀ ਇੱਛਾ ਹੋਣ ਦੇ ਬਾਵਜੂਦ ਨਸ਼ੇ ਦੀ ਗਿਰਫਤ ਵਿੱਚੋਂ ਨਿਕਲ ਨਹੀਂ ਪਾਉਂਦੇ ਪਰ ਕੁਝ ਨੌਜਵਾਨ ਹਿੰਮਤ ਕਰਕੇ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਵੀ ਹੋਏ ਹਨ।18 ਸਾਲ ਦੀ ਉਮਰ ਵਿੱਚ ਹੀ ਨਸ਼ੇ ਦੀ ਦਲਦਲ ‘ਚ ਫੱਸ ਗਏ ਇੱਕ ਨੌਜਵਾਨ ਨੇ 7 ਸਾਲਾਂ ਵਿੱਚ 65 ਲੱਖ ਤੋਂ ਵੱਧ ਰੁਪਏ ਉਡਾ ਦਿੱਤੇ ਅਤੇ ਆਪਣੇ ਦੋ ਘਰ ਵੀ ਵੇਚ ਦਿੱਤੇ।ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਨਸ਼ਾ ਛੱਡਣ ਲਈ ਆਪਣੀ ਭੈਣ ਦੇ ਭਵਿੱਖ ਦੀ ਖਾਤਰ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਹੋਇਆ ਹੈ।
ਨੌਜਵਾਨ ਨੇ ਦੱਸਿਆ ਕਿ 18 ਸਾਲ ਦੀ ਉਮਰ ਵਿੱਚ ਉਸਨੇ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਅਤੇ ਥੋੜੇ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਉਸ ਦੀ ਹੈਰੋਇਨ ਦੀ ਡੋਜ ਵੱਧਦੀ ਗਈ। ਸੱਤ ਸਾਲਾਂ ਵਿੱਚ ਉਹ ਆਪਣੇ ਖਾਤੇ ਵਿੱਚੋਂ ਸਾਰੇ ਦੇ ਸਾਰੇ 65 ਲੱਖ ਰੁਪਏ ਦੇ ਕਰੀਬ ਮੈਨੂੰ ਵੀ ਨਸ਼ੇ ਵਿੱਚ ਗਵਾ ਚੁੱਕਿਆ ਹੈ ਤੇ ਆਪਣੇ ਨਾਂ ਤੇ ਦੋ ਘਰ ਵੀ ਵੇਚ ਚੁੱਕਿਆ ਹੈ ਪਰ ਹੁਣ ਉਹ ਨਸ਼ਾ ਛੱਡਣ ਲਈ ਨਸ਼ਾ ਛੁਡਾਓ ਕੇਂਦਰ ਚ ਦਾਖਲ ਹੋਇਆ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇ ਉਹ ਬੱਚੀ ਖੁਸ਼ੀ ਜਾਇਦਾਦ ਵੀ ਨਸ਼ੇ ਵਿੱਚ ਗਵਾ ਬੈਠਾ ਤਾਂ ਦੋਨੋਂ ਭੈਣ ਭਰਾ ਸੜਕ ਤੇ ਆ ਜਾਣਗੇ। ਉਹ ਹੁਣ ਨਸ਼ਾ ਛੱਡਣ ਦਾ ਪੂਰਾ ਮਨ ਬਣਾ ਚੁੱਕਿਆ ਹੈ ਅਤੇ ਜ਼ਿੰਦਗੀ ਭਰ ਹੁਣ ਨਸ਼ੇ ਵੱਲ ਰੁੱਖ ਨਹੀਂ ਕਰੇਗਾ। ਉਸ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਆਮ ਮਿਲ ਜਾਂਦਾ ਹੈ। ਉਹ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਵੀ ਨਸ਼ਾ ਲੈਣ ਜਾਂਦਾ ਸੀ ਪਰ ਨਸ਼ੇ ਦਾ ਅੰਤ ਆਖਰ ਮੌਤ ਹੀ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੌਤ ਵੱਲ ਵਧਣ ਦੀ ਬਜਾਏ ਨਸ਼ਾ ਛੱਡਣ ਦਾ ਮਨ ਬਣਾਓ ਤਾਂ ਹੀ ਉਹ ਹੌਲੀ ਹੌਲੀ ਮੌਤ ਤੋਂ ਜ਼ਿੰਦਗੀ ਵੱਲ ਕਦਮ ਵਧਾ ਸਕਦੇ ਹਨ।
Comment here