ਅੰਮ੍ਰਿਤਸਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਆਏ ਦਿਨ ਲੁੱਟ ਖੋਹ ਦੀ ਘਟਨਾ ਸਾਹਮਣੇ ਆ ਰਹੀ ਹਨ। ਅੰਮ੍ਰਿਤਸਰ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਬੱਤਰ ਬਣੀ ਹੋਈ ਹੈ। ਲਗਾਤਾਰ ਕਤਲੋ ਗੈਰਤ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਿਸ ਦੇ ਚਲਦੇ ਅੱਜ ਸਵੇਰੇ ਤੜਕਸਾਰ ਸਾਡੇਚ ਵਜੇ ਦੇ ਕਰੀਬ ਕੋਰਟ ਰੋਡ ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਸਾਢੇ ਵਜੇ ਦੇ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦੀ ਦੀਵਾਰ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਪਿਸਤੋਲ ਦੀ ਨੋਕ ਤੇ ਸਾਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਬੰਧਕ ਬਣਾਉਣ ਤੋਂ ਬਾਅਦ ਉਨਾ ਪੂਰਾ ਇੱਕ ਘੰਟਾ ਘਰ ਦੇ ਵਿੱਚ ਰਹਿ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਇਕ ਕਰੋੜ ਰੁਪਏ ਦੇ ਨਗਦ ਤੇ ਤਿਨ ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਸਾਡਾ ਲਾਇਸੰਸੀ ਰਿਵਾਲਵਰ ਵੀ ਆਪਣੇ ਨਾਲ ਲੈ ਗਏ ਤੁਹਾਨੂੰ ਦੱਸ ਦਈਏ ਕਿ ਪੋਸਟ ਏਰੀਆ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਦੇ ਨਾਲ ਲੁਟੇਰਿਆਂ ਵੱਲੋਂ ਹੱਥਾ ਪਾਈ ਵੀ ਕੀਤੀ ਗਈ।ਪਰਿਵਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਣਾ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਾਰੇ ਪਰਿਵਾਰ ਨੂੰ ਬੰਧਕ ਬਣਾ ਕੇ ਉਹਨਾਂ ਵੱਲੋਂ ਕੀਤੀ ਗਈ ਲੁੱਟ ||
June 26, 20240
Related Articles
July 6, 20220
ਵਿਸਥਾਰ ਮਗਰੋਂ CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਅੱਜ, ਨਵੇਂ ਮੰਤਰੀਆਂ ਨੂੰ ਕਮਰੇ ਵੀ ਅਲਾਟ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਨਵੇਂ ਮੰਤਰੀਆਂ ਨੂੰ ਕੱਲ੍ਹ ਹੀ ਵਿਭਾਗਾਂ ਦੀ ਵੰਡ ਕੀਤੀ ਗਈ ਸੀ।
ਇਨ੍ਹਾਂ ਵਿੱਚੋਂ
Read More
February 10, 20240
किसानों के दिल्ली कूच को लेकर हरियाणा में अलर्ट, केंद्रीय अर्धसैनिक बल की 50 कंपनियां तैनात
13 फरवरी को किसानों के प्रस्तावित 'दिल्ली चलो' मार्च से पहले, हरियाणा पुलिस ने कानून व्यवस्था बनाए रखने के लिए केंद्रीय अर्धसैनिक बल की 50 कंपनियों को तैनात किया है। अधिकारियों ने कहा कि किसी को भी शा
Read More
March 21, 20220
ਸੰਦੀਪ ਪਾਠਕ ਨੂੰ ਰਾਜ ਸਭਾ ਭੇਜੇਗੀ AAP, ਬਾਕੀ ਦੇ 4 ਨਾਵਾਂ ‘ਤੇ ਅਜੇ ਵੀ ਸਸਪੈਂਸ ਬਰਕਰਾਰ
ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਦਿੱਲੀ IIT ਦੇ ਐਸੋਸੀਏਟ ਪ੍ਰੋਫੈਸਰ ਰਹੇ ਡਾ. ਸੰਦੀਪ ਪਾਠਕ ਦੇ ਨਾਂ ਦਾ ਐਲਾਨ ਦਿੱਤਾ ਗਿਆ ਹੈ। ਉਹ ਦੁਪਹਿਰ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਸੰਦੀਪ ਪਾਠਕ ਨੇ ਦਿੱਲੀ ਵਿੱਚ 2020 ਅਤੇ ਫਿਰ
Read More
Comment here