ਦਰਅਸਲ 21 ਜੂਨ ਤੋ ਹੀ ਲਗਾਤਾਰ ਆਸ਼ਾ ਵਰਕਰਾ ਅਪਣਿਆ ਹੱਕੀ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਹਾਲ ਹੀ ਦੇ ਵਿਚ ਉਹਨਾਂ ਦੀ ਸਿਹਤ ਮੰਤਰੀ ਬਲਵੀਰ ਸਿੰਘ ਦੇ ਨਾਲ ਵੀ ਬੇਸਿੱਟਾ ਸਾਬਿਤ ਹੋਈ , ਜਿਸਤੋ ਬਾਅਦ ਅੱਜ ਆਸ਼ਾ ਵਰਕਰਾ ਸਾਂਝਾ ਮੋਰਚਾ ਪੰਜਾਬ ਵੱਲੋ ਅੱਜ ਅਪਣਾ ਸੰਘਰਸ਼ ਤਿੱਖਾ ਕਰਦੇ ਹੋਏ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਨ ਦਾ ਫ਼ੈਸਲਾ ਲਿਆ ਅਤੇ ਉਥੇ ਹਾਈਵੇ ਤੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੀ ਮੌਕੇ ਤੇ ਪਹੁੰਚਿਆ ਅਤੇ ਓਹਨਾ ਨੇ ਆਸ਼ਾ ਵਰਕਰਾ ਨੂੰ ਸਾਈਡ ਤੇ ਧਰਨਾ ਦੇਣ ਦੀ ਅਪੀਲ ਕੀਤੀ ਕਿਉਂਕਿ ਮਰੀਜ਼ਾ ਦੀਆ ਗੱਡਿਆ ਨੂੰ ਲਾਂਘਾ ਨਹੀਂ ਮਿਲ ਰਿਹਾ ਸੀ ਉਸਤੋ ਬਾਅਦ ਆਸ਼ਾ ਵਰਕਰਾ ਦੀ ਪੁਲਿਸ ਮੁਲਾਜ਼ਮਾ ਨਾਲ ਤਿੱਖੀ ਬੈਹਸ ਹੁੰਦੀ ਹੈ ਤੇ ਆਸ਼ਾ ਵਰਕਰਾ ਵੱਲੋ ਪੁਲਿਸ ਮੁਲਾਜ਼ਿਮ ਤੇ ਭੱਦੀ ਸ਼ਬਦਾਵਲੀ ਦੇ ਇਲਜ਼ਾਮ ਲਗਾਏ ਜਾਂਦੇ ਹਨ ਅਤੇ ਧਰਨਾ ਦੇ ਰੂਪ ਰੇਖਾ ਨੂੰ ਹੋਰ ਤਿੱਖਾ ਕਰਦਿਆ ਹੋਇਆ ਆਸ਼ਾ ਵਰਕਰਾ ਵੱਲੋ ਉਸ ਮੁਲਾਜ਼ਿਮ ਨੂੰ ਸਸਪੈਂਡ ਕਰਨ ਦੀ ਮੰਗ ਰੱਖੀ ਗਈ , ਹਾਲਾਕਿ ਪੁਲਿਸ ਦੇ SHO ਮੁਤਾਬਿਕ ਉਹਨਾਂ ਦੇ ਮੁਲਾਜਿਮਾ ਵੱਲੋ ਕੋਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਅਸੀ ਸ਼ਾਂਤਮਈ ਤਰੀਕੇ ਨਾਲ ਉਹਨੂੰ ਸਮਝਾਇਆ ਅਤੇ ਸਾਡੇ ਨਾਲ ਲੇਡੀਜ ਪੁਲਿਸ ਵੀ ਤੈਨਾਤ ਸੀ।
ਆਸ਼ਾ ਵਰਕਰਾਂ ਦਾ ਫਸਿਆ ਪੁਲਿਸ ਨਾਲ ਪੇਚਾ ਭੱਦੀ ਸ਼ਬਦਾਵਲੀ ਵਰਤਣ ਵਾਲੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ ||

Related tags :
Comment here