ਅੰਮ੍ਰਿਤਸਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਆਏ ਦਿਨ ਲੁੱਟ ਖੋਹ ਦੀ ਘਟਨਾ ਸਾਹਮਣੇ ਆ ਰਹੀ ਹਨ। ਅੰਮ੍ਰਿਤਸਰ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਬੱਤਰ ਬਣੀ ਹੋਈ ਹੈ। ਲਗਾਤਾਰ ਕਤਲੋ ਗੈਰਤ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਿਸ ਦੇ ਚਲਦੇ ਅੱਜ ਸਵੇਰੇ ਤੜਕਸਾਰ ਸਾਡੇਚ ਵਜੇ ਦੇ ਕਰੀਬ ਕੋਰਟ ਰੋਡ ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਸਾਢੇ ਵਜੇ ਦੇ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦੀ ਦੀਵਾਰ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਪਿਸਤੋਲ ਦੀ ਨੋਕ ਤੇ ਸਾਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਬੰਧਕ ਬਣਾਉਣ ਤੋਂ ਬਾਅਦ ਉਨਾ ਪੂਰਾ ਇੱਕ ਘੰਟਾ ਘਰ ਦੇ ਵਿੱਚ ਰਹਿ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਇਕ ਕਰੋੜ ਰੁਪਏ ਦੇ ਨਗਦ ਤੇ ਤਿਨ ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਸਾਡਾ ਲਾਇਸੰਸੀ ਰਿਵਾਲਵਰ ਵੀ ਆਪਣੇ ਨਾਲ ਲੈ ਗਏ ਤੁਹਾਨੂੰ ਦੱਸ ਦਈਏ ਕਿ ਪੋਸਟ ਏਰੀਆ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਦੇ ਨਾਲ ਲੁਟੇਰਿਆਂ ਵੱਲੋਂ ਹੱਥਾ ਪਾਈ ਵੀ ਕੀਤੀ ਗਈ।ਪਰਿਵਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਣਾ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਾਰੇ ਪਰਿਵਾਰ ਨੂੰ ਬੰਧਕ ਬਣਾ ਕੇ ਉਹਨਾਂ ਵੱਲੋਂ ਕੀਤੀ ਗਈ ਲੁੱਟ ||
June 26, 20240
Related Articles
June 28, 20210
ਕੈਪਟਨ ਨੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨੂੰ ਅਸਲ ਬਨਸਪਤੀ ਤੇ ਜੀਵ ਜੰਤੂਆਂ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਸੰਤੁਲਨ ਪੈਦਾ ਕਰਨ ਦੀ ਦਿਸ਼ਾ ਵਿੱਚ ਸੋਮਵਾਰ ਨੂੰ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਬੇ ਦੇ ਕੁਦਰਤੀ ਮੌਸਮ ਅਤੇ ਅਸਲ ਨਿਵਾਸ ਨੂੰ ਧਿਆਨ ਵਿੱਚ ਰੱਖਦਿਆਂ ਅਸਲ ਬਨਸਪਤੀ ਅਤੇ
Read More
December 23, 20220
Increased risk of corona again! CM Bhagwant Mann invited meeting of health officials
In view of increasing corona cases in China and America, the center has also issued an alert to the states. Instructions to increase testing have been issued. Accordingly, a meeting has been called by
Read More
September 6, 20220
ਪੰਜਾਬ ਦੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ‘ਚ ਹੋਇਆ ਸੁਧਾਰ, 2 ਦਿਨ ਤੋਂ PGI ‘ਚ ਹਨ ਭਰਤੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ ਬਣੀ ਹੋਈ ਹੈ। ਉਹ 2 ਦਿਨ ਤੋਂ PGIMER ਦੇ ਐਡਵਾਂਸ ਕਾਰਡਿਅਕ ਸੈਂਟਰ ‘ਚ ਭਰਤੀ ਹਨ ਜਿਥੇ ਡਾਕਟਰਾਂ ਦੀ ਸਪੈਸ਼ਲ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਵਿਚ ਜੁਟੀ ਹੋਈ ਹੈ। ਪੀਜੀਆਈ ਵ
Read More
Comment here