ਪਿਛਲੇ ਕੁਝ ਸਾਲ ਪਹਿਲਾਂ ਪਠਾਨਕੋਟ ਏਅਰ ਫੋਰਸ ਦੇ ਹਮਲੇ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਦਾ ਦੀਨਾਨਗਰ ਦਾ ਬਮਿਆਲ ਸੈਕਟਰ ਦਾ ਇਲਾਕਾ ਕਾਫੀ ਸੁਰਖੀਆਂ ਵਿਚ ਰਿਹਾ ਸੀ ਜਿਸ ਤੋਂ ਬਾਅਦ ਹੁਣ ਫਿਰ ਇਸ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਕੋਟ ਭੱਟੀਆਂ ਵਿਖੇ 2 ਸ਼ੱਕੀ ਵਿਅਕਤੀ ਵੇਖੇ ਗਏ ਹਨ ਜਿਸ ਤੋਂ ਬਾਅਦ ਜ਼ਿਲਾ ਪੁਲਿਸ ਪ੍ਰਸ਼ਾਸਨ 31 ਹਰਕਤ ਵਿੱਚ ਆ ਗਿਆ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸਾਰੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਹੈ ਅਤੇ ਪੂਰੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਥੇ ਜਾਣਕਾਰੀ ਅਨੁਸਾਰ ਇਹ ਪਿੰਡ ਜੰਮੂ ਕਸ਼ਮੀਰ ਦੀ ਸਰਹੱਦ ਤੋਂ ਕਰੀਬ 7 ਕਿਲੋਮੀਟਰ ਦੂਰੀ ਤੇ ਸਥਿਤ ਹੈ । ਪਿੰਡ ਦੇ ਬਾਹਰੀ ਇਲਾਕੇ ਚ ਉਝ ਦਰਿਆ ਦੇ ਕਿਨਾਰੇ ਤੇ ਇਕ ਵਿਅਕਤੀ ਦਾ ਫਾਰਮ ਹਾਊਸ ਹੈ।ਜਿੱਥੇ ਕੇ ਰਾਤ ਦੇ ਸਮੇਂ ਮਹੇਸ਼ ਨਾਮ ਦਾ ਇੱਕ ਪ੍ਰਵਾਸੀ ਮਜਦੂਰ ਰਹਿੰਦਾ ਹੈ ਅਤੇ ਬੀਤੀ ਰਾਤ ਉਹ ਮਹੇਸ਼ ਨਾਮ ਦਾ ਵਿਅਕਤੀ ਉਸ ਫਾਰਮ ਹਾਊਸ ਚ ਇਕੱਲਾ ਸੀ ।ਮਹੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਕਰੀਬ ਮੇਰਾ ਦਰਵਾਜਾ
ਖੜਕਣ ਦੀ ਅਵਾਜ ਆਈ ਤਾਂ ਦੇਖਿਆ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਨੇ ਕਾਲੇ ਰੰਗ ਕਪੜੇ ਪਾਏ ਹੋ ਸਨ ਅਤੇ ਇਹਨਾਂ ਨੇ ਮੂੰਹ ਕੱਪੜੇ ਬੰਨੇ ਹੋਏ ਸਨ । ਇਹ ਮੇਰੇ ਕਮਰੇ ਅੰਦਰ ਆ ਗਏ ਅਤੇ ਮੈਨੂੰ ਰੋਟੀ ਦਾ ਪ੍ਰਬੰਧ ਕਰਨ ਲਈ ਕਿਹਾ ।ਜਿਸਦੇ ਚਲਦੇ ਮੇਰੇ ਕੋਲ ਆਲੂਆ ਪੁਰਜੀ ਬਣੀ ਹੋਈ ਪਈ ਸੀ ਉਹਨਾਂ ਨੂੰ ਖਾਉਣ ਲਈ ਦੇ ਦਿੱਤੀ ਗਈ ।ਜਿਸ ਤੋਂ ਬਾਅਦ ਉਹਨਾਂ ਵਲੋ ਮੈਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਣੋ ਮਰ ਦਿੱਤਾ ਜਾਊਂਗਾ ।ਜਿਸ ਤੋਂ ਬਾਅਦ ਉਹ ਉਝ ਦਰਿਆ ਵੱਲ ਚਲੇ ਗਏ।ਮਹੇਸ਼ ਕੁਮਾਰ ਅਨੁਸਾਰ ਉਹਨਾਂ ਦੋਨੋਂ ਵਿਅਕਤੀ ਦੀ ਉਮਰ 25 ਤੋਂ 30 ਸਾਲ ਕਰੀਬ ਸੀ ਅਤੇ ਉਹਨਾਂ ਵਲੋਂ ਪਿੱਠੂ ਬੈਗ ਵੀ ਬੰਨੇ ਹੋਏ ਸਨ। ਸ਼ੱਕੀ ਵਿਅਕਤੀਆਂ ਦੇ ਜਾਣ ਤੋਂ ਬਾਅਦ ਮਹੇਸ਼ ਵਲੋ ਕੋਟ ਭੱਟੀਆਂ ਦੇ ਇਕ ਵਿਅਕਤੀ ਨੂੰ ਫੋਨ ਕੀਤਾ ਗਿਆ ਜਿਸਦੇ ਚਲਦੇ ਇਹ ਸੂਚਨਾ ਪੁਲਿਸ ਤਕ ਪਹੁੰਚਾਈ ਗਈ ।ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਫਿਰ ਸੀਮਾ ਸੁਰੱਖਿਆ ਬਲ ਅਤੇ ਭਾਰਤੀ ਸੈਨਾ ਵਲੋ ਇਸ ਜਗ੍ਹਾ ਦਾ ਘੇਰਾ ਪਾਈ ਗਿਆ।ਨੇੜੇ ਦੇ ਇਲਾਕੇ ਚ ਪੁਲਿਸ ਵਲੋ ਰਾਤ ਦੇ ਸਮੇਂ ਸਰਚ ਕੀਤੀ ਗਈ ਅਤੇ ਸਵੇਰ ਤੜਕਸਾਰ ਵੱਖ ਵੱਖ ਸੁਰੱਖਿਆ ਏਜੰਸੀਆਂ ਪਹੁੰਚ ਗਈਆਂ ।ਜਿਸਦੇ ਨਾਲ ਹੀ ਬਖਤਰਬੰਦ ਗੱਡੀਆਂ , ਡੋਗ ਟੀਮ ਆਦਿ ਦੀ ਸਹਾਇਤਾ ਨਾਲ ਵੱਡੇ ਪੱਧਰ ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਕੌੜਾ ਪੱਤਣ ਤੇ ਵੀ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।