ਬਟਾਲਾ ਜਲੰਧਰ ਰੋਡ ਤੇ ਸਥਿਤ 66 ਕੇਵੀ ਸਬ ਸਟੇਸ਼ਨ ਵਿਖੇ ਦੇਰ ਰਾਤ ਸਥਾਨਿਕ ਲੋਕਾਂ ਵਲੋ ਕੀਤਾ ਗਿਆ ਹੰਗਾਮਾ ,,ਬਟਾਲਾ ਦੇ ਗੌਂਸਪੁਰਾ ਇਲਾਕੇ ਤੋ ਵੱਡੀ ਗਿਣਤੀ ਚ ਇਕੱਤਰ ਹੋਏ ਲੋਕਾਂ ਵਲੋ ਬਟਾਲਾ ਜਲੰਧਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਾਂ ਦਾ ਰੋਸ ਸੀ ਕੀ ਪਿਛਲੇ ਕਈ ਦਿਨਾ ਤੋ ਉਹਨਾਂ ਦੇ ਇਲਾਕੇ ਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ ਬਾਰ ਬਾਰ ਪਾਵਰਕਾਮ ਦੇ ਦਫ਼ਤਰ ਚ ਸ਼ਕਾਇਤ ਦਰਜ਼ ਕਰਨ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆ ਸ਼ਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਹੈ । ਉਥੇ ਹੀ ਵੱਡੀ ਗਿਣਤੀ ਚ ਇਕੱਠੇ ਹੋਏ ਲੋਕਾਂ ਵਲੋ ਰੋਸ ਵਜੋ ਬਟਾਲਾ – ਜਲੰਧਰ ਰੋਡ ਤੇ ਦੇਰ ਰਾਤ ਚੱਕਾ ਜਾਮ ਕੀਤਾ ਗਿਆ ਅਤੇ ਦੇਰ ਰਾਤ ਬਿਜਲੀ ਵਿਭਾਗ ਦੇ ਖਿਲਾਫ ਧਰਨਾ ਨਾਅਰੇਬਾਜ਼ੀ ਕੀਤੀ ਗਈ । ਸਥਾਨਿਕ ਲੋਕਾਂ ਦਾ ਕਹਿਣਾ ਸੀ ਕੀ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਆਉਣ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ ਅਤੇ ਆਜ ਉਹਨਾਂ ਵਲੋ ਮਜਬੂਰ ਹੋ ਧਰਨਾ ਲਗਾਇਆ ਗਿਆ ਹੈ।ਉਧਰ ਬਿਜਲੀ ਦਫ਼ਤਰ ਚ ਦੇਰ ਰਾਤ ਡਿਊਟੀ ਤੇ ਮਜੂਦ ਜੇਈ ਅਜਾਇਬ ਸਿੰਘ ਦਾ ਕਹਿਣਾ ਸੀ ਕੀ ਇਲਾਕੇ ਗੌਂਸਪੁਰਾ ਦਾ ਟਰਾਂਸਫਰ ਖਰਾਬ ਸੀ ਅਤੇ ਅੱਜ ਸਵੇਰੇ ਹੀ ਉਹ ਬਦਲਿਆ ਗਿਆ ਸੀ ਲੇਕਿਨ ਹੁਣ ਦੋਬਾਰਾ ਬਿਜਲੀ ਸਪਲਾਈ ਬੰਦ ਹੋ ਗਈ ਹੈ ਅਤੇ ਜਦਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ ਅਤੇ ਦੂਸਰੇ ਦਫ਼ਤਰ ਤੋ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਜਲਦ ਬਿਲਜੀ ਸਪਲਾਈ ਦਰੁਸਤ ਕੀਤੀ ਜਾਵੇਗੀ ।