ਜਿਸ ਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਇਹ ਸੱਥਰਾ ਅਕਸਰ ਗਰੀਬ ਜਾਂ ਫਿਰ ਜੋ ਜ਼ਿੰਦਗੀ ਤੋਂ ਹਾਰ ਚੁੱਕਾ ਹੁੰਦਾ ਹੈ ਉਸਦੇ ਮੂੰਹੋਂ ਅਸੀ ਸੁੰਨਦੇ ਹਾਂ ਐਸੇ ਤਰਾਂ ਦਾ ਇਕ ਪਰਿਵਾਰ ਜੋ ਬਟਾਲਾ ਦੇ ਤੇਲੀਆਂ ਵਾਲ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਹਾਰ ਚੁੱਕਾ ਹੈ ਕਿਉਕਿ ਉਸ ਪਰਿਵਾਰ ਵਿੱਚ 5 ਧੀਆਂ ਅਤੇ 2 ਛੋਟੇ ਬੇਟੇ ਹਨ ਇੱਕ 3 ਸਾਲ ਦਾ ਦੂਜਾ 5 ਸਾਲ ਦਾ ਪਤੀ ਬਿਮਾਰ ਹੈ ਥੋੜਾ ਬੁਹਤ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਵੱਡੀ ਧੀ ਜਿਸਦਾ ਵਿਆਹ ਰੱਖਿਆ ਹੋਇਆ ਹੈ 10 ਦਿਨ ਵਿਆਹ ਨੂੰ ਰਹਿ ਗਏ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਹੈ ਇਥੋਂ ਤੱਕ ਜਿਸ ਧੀ ਦਾ ਵਿਆਹ ਹੈ ਉਸਦਾ ਕੋਈ ਸੂਟ ਵੀ ਨਹੀਂ ਲਿਆ ਗਿਆ ਬੇਬਸ ਮਾਂ ਬਾਪ ਸਮਾਜਸੇਵੀ ਲੋਕਾਂ ਕੋਲੋਂ ਮਦਦ ਮੰਗ ਰਹੇ ਹਨ ਤਾਂ ਜੋ ਆਪਣੀ ਧੀ ਦਾ ਵਿਆਹ ਕਰ ਸਕਣ | ਘਰ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿੰਝ ਆਪਣੀ ਜ਼ਿੰਦਗੀ ਦੇ ਦਿਨ ਟਪਾ ਰਹੇ ਹਨ ਇੱਕ ਕਮਰੇ ਤੇ ਚਾਦਰਾ ਪਈਆਂ ਹਨ ਜਿੱਥੇ ਘਰ ਦਾ ਸਾਮਾਨ ਰੱਖਿਆ ਹੋਇਆ ਹੈ ਅਤੇ ਦੂਜੇ ਕਮਰੇ ਵਿੱਚ ਘਰ ਦੇ 9 ਮੈਂਬਰ ਇਕੱਠੇ ਸੌਂਦੇ ਹਨ |