ਅੰਮਿ੍ਤਸਰ ਦੇ ਘੀ ਮੰਡੀ ਚੌਂਕ ‘ਚ ਇਕ ਸ਼ਰਾਬ ਦੇ ਅਹਾਤੇ’ ਤੇ ਕੁਝ ਕੋਡਿੰਗ ਅਤੇ ਬੀੜੀ ਸਿਗਰੇਟ ਦੀਆਂ ਦੁਕਾਨਾਂ ਅਤੇ ਇੱਕ ਨਾਈ ਦੀ ਦੁਕਾਨ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਹਮਲਾ ਕਰ ਦਿੱਤਾ ਅਤੇ ਉਥੇ ਮੌਜੂਦ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇ ਦਾ ਹਥਿਆਰਾਂ ਦੇ ਨਾਲ ਲੈਸ ਹੋਕੇ ਆਏ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਡੀਆਂ ਦੁਕਾਨਾਂ ਤੇ ਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤੇ ਦੁਕਾਨਾਂ ਦੇ ਅੰਦਰ ਪਿਆ ਸਮਾਨ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਦੁਕਾਨਦਾਰਾਂ ਦੱਸਿਆ ਕਿ ਅੰਦਰਾਂ ਤੋਂ ਵੀ ਦੇ ਕਰੀਬ ਨਿਹੰਗ ਸਿੰਘ ਇਕੱਠੇ ਹੋ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਆਏ ਸਨ। ਤੇ ਆਉਂਦੇ ਹੀ ਉਹਨਾਂ ਨੇ ਹਿੰਦੂਆਂ ਦੀਆਂ ਦੁਕਾਨਾਂ ਤੇ ਤਾਬੜ ਤੋਲ ਹਮਲੇ ਸ਼ੁਰੂ ਕਰ ਦਿੱਤੇ ਤੇ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਜੀ ਸਾਡੀ ਮਾਰਕੀਟ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਵੀ ਦੁਕਾਨਾਂ ਹਨ ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ। ਸਿਰਫ ਤੇ ਸਿਰਫ ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਾਲਮੀਕੀ ਮੰਦਿਰ ਜੋ ਕਿ ਘਿਓ ਮੰਡੀ ਚੌਂਕ ਵਿੱਚ ਹੈ ਉਹ ਦੁਕਾਨਾਂ ਦੇ ਵਿੱਚ ਅਸੀਂ ਕਿਰਾਏਦਾਰ ਹਾਂ ਤੇ ਸਾਡੀਆਂ ਦੁਕਾਨਾਂ ਤੇ ਆ ਕੇ ਉਹਨਾਂ ਨੂੰ ਹਮਲਾ ਕੀਤਾ ਗਿਆ ਇਥੋਂ ਤੱਕ ਕਿ ਨਾਈ ਦੀ ਦੁਕਾਨ ਤੇ ਹਮਲਾ ਕਰ ਦੁਕਾਨਦਾਰ ਨਾਲ ਕੁੱਟਮਾਰ ਵੀ ਕੀਤੀ ਗਈ। ਤੇ ਉਸਦੇ ਗ੍ਰਾਹਕਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਕੇਸ ਰੱਖਣੇ ਸ਼ੁਰੂ ਕਰ ਦੋ ਇਹ ਕੇਸ ਨਾਲ ਰੱਖੇ ਤੇ ਤੁਹਾਨੂੰ ਮਾਰ ਦਵਾਂਗੇ ਉਹਨਾਂ ਕਿਹਾ ਕਿ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਨਹੀਂ ਤੇ ਉਹਨਾਂ ਨੇ ਸਾਨੂੰ ਵੀ ਮਾਰ ਦੇਣਾ ਸੀ ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ |
ਉਹਨਾਂ ਕਿਹਾ ਕਿ ਇੱਕ ਵਾਰ ਫਿਰ 1984 ਦਾ ਦੌਰ ਯਾਦ ਆ ਗਿਆ ਜਦੋਂ ਹਿੰਦੂਆਂ ਤੇ ਹਮਲਾ ਕੀਤਾ ਗਿਆ ਸੀ ਤੇ ਅੱਜ ਫਿਰ ਘਿਓ ਮੰਡੀ ਵਾਲਮੀਕੀ ਮੰਦਰ ਦੇ ਦੁਕਾਨਦਾਰਾਂ ਤੇ ਅੱਜ ਹਮਲਾ ਕੀਤਾ ਗਿਆ ਉਹਨਾਂ ਵੱਲੋਂ ਹੋਰ ਕਿਸੇ ਨੂੰ ਵੀ ਟਾਰਗੇਟ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸਾਰੇ ਵਾਲਮੀਕੀ ਜਥੇਬੰਦੀਆਂ ਤੇ ਹੋਰ ਸਮਾਜ ਦੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਜੇਕਰ ਪ੍ਰਸ਼ਾਸਨ ਵੱਲੋਂ ਕੱਲ ਤੱਕ ਇਹਨਾਂ ਨੂੰ ਨੱਥ ਨਾ ਪਾਈ ਗਈ ਇਹਨਾਂ ਨੂੰ ਕਾਬੂ ਨਾ ਕੀਤਾ ਗਿਆ ਤੇ ਅਸੀਂ ਘਿਓ ਵੱਡੀ ਚੌਂਕ ਬੰਦ ਕਰ ਇਥੇ ਰੋਜ ਪ੍ਰਦਰਸ਼ਨ ਕਰਾਂਗੇ ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹਨ ਜਿਨਾਂ ਵੱਲੋਂ ਵੀ ਇਹ ਸ਼ਰਾਰਤ ਕੀਤੀ ਗਈ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਸਾਨੂੰ ਅਸ਼ਵਾਸਨ ਦਿਵਾਇਆ ਕਿ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ ਤੇ ਹਮਲਾ ਕੀਤਾ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਜਲਦੀ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ
Comment here