ਇਲਾਕੇ ਵਿਚ ਬੇਖੌਫ਼ ਹੋਏ ਲੁਟੇਰਿਆਂ ਦੀ ਜ਼ੁਰਅਤ ਲਗਾਤਾਰ ਵਧਦੀ ਜਾ ਰਹੀ ਹੈ | ਇਸਦੀ ਤਾਜ਼ਾ ਮਿਸਾਲ ਅੱਜ ਇਥੋਂ ਦੇ ਦੁਰਲੱਭ ਨਗਰ ਵਿਚ ਓਦੋਂ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਪਲੰਬਰ ਬਣ ਕੇ ਆਏ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ | ਲੁਟੇਰਿਆਂ ਨੇ ਇਸ ਵਾਰਦਾਤ ਨੂੰ ਚੁਬਾਰੇ ਵਿਚਲੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜੋ ਪੂਰੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਵਸਿਆ ਹੋਇਆ ਹੈ | ਲੁੱਟ ਦਾ ਸ਼ਿਕਾਰ ਹੋਈ ਬਜ਼ੁਰਗ ਮਹਿਲਾ ਕਮਲੇਸ਼ ਕੌਰ ਨੇ ਦੱਸਿਆ ਕਿ ਮੈਂ ਆਪਣੇ ਕਮਰੇ ਵਿਚ ਬੈਠੀ ਪਾਠ ਕਰ ਰਹੀ ਸੀ ਕਿ ਦੋ ਨੌਜਵਾਨ ਪੌੜੀਆਂ ਚੜ ਕੇ ਉਪਰ ਆ ਗਏ ਅਤੇ ਕਹਿਣ ਲੱਗੇ ਕੀ ਇਹ ਸ਼ੰਟੀ ਬੇਦੀ (ਬਜ਼ੁਰਗ ਮਹਿਲਾ ਦਾ ਭਤੀਜਾ) ਦਾ ਘਰ ਹੈ, ਅੱਗੋ ਬਜ਼ੁਰਗ ਮਹਿਲਾ ਨੇ ਕਿਹਾ ਇਹ ਉਸਦਾ ਘਰ ਨਹੀਂ ਹੈ | ਇਸਤੋਂ ਬਾਅਦ ਲੁਟੇਰੇ ਵਾਪਿਸ ਘਰ ਤੋਂ ਬਾਹਰ ਨਿਕਲ ਗਏ ਅਤੇ ਅਗਲੇ ਹੀ ਪਲ ਉਹ ਦੁਬਾਰਾ ਉਹ ਦੋਵੇਂ ਲੁਟੇਰੇ ਅੰਦਰ ਵੜੇ ਅਤੇ ਬਜ਼ੁਰਗ ਮਹਿਲਾ ਦੇ ਕੱਪੜੇ ਨਾਲ ਹੱਥ ਅਤੇ ਮੂੰਹ ਬੰਨ ਦਿੱਤਾ | ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇਕਰ ਤੂੰ ਰੌਲਾ ਪਾਇਆ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ | ਲੁਟੇਰਿਆ ਵੱਲੋਂ ਉਸਦੀਆਂ ਸੋਨੇ ਦੀਆਂ ਵਾਲ਼ੀਆਂ ਉਤਾਰ ਲਈਆ | ਇਸਤੋਂ ਬਾਅਦ ਉਹ ਉਸਦੀ ਨੂੰਹ ਦੇ ਬੈੱਡਰੂਮ ਵਿਚ ਜਾ ਵੜੇ ਜਿਥੋਂ ਉਨ੍ਹਾਂ ਨੇ ਇਕ ਸੋਨੇ ਦੀ ਮੁੰਦੀ ਅਤੇ ਨਕਦੀ ਵੀ ਲੁੱਟ ਲਈ | ਬੜੀ ਆਸਾਨੀ ਨਾਲ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ | ਮੌਕੇ ‘ਤੇ ਪੁੱਜੀ ਸਮਰਾਲਾ ਪੁਲਿਸ ਦੇ ਤਫ਼ਤੀਸ਼ੀ ਅਧਿਕਾਰੀ ਏ ਐਸ ਆਈ ਸਤਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਾਂ ਦੇ ਆਧਾਰ ‘ਤੇ ਲੁਟੇਰਿਆ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਦਬੋਚ ਲਵੇਗੀ |
ਪਲੰਬਰ ਬਣ ਕੇ ਲੁ/ਟੇ/ਰੇ ਕਰ ਗਏ ਸਾਰਾ ਘਰ ਖਾਲੀ ਘਰੇ ਰਹਿਣ ਵਾਲੀਆਂ ਬੀਬੀਆਂ ਦੇਖ ਲੈਣ ਏਹ ਖ਼ਬਰ ! ਤੇ ਹੋ ਜਾਣ ਸਾਵਧਾਨ !

Related tags :
Comment here