ਜਲੰਧਰ ਦੇ ਮਾਡਲ ਟਾਊਨ ਮਾਰਕੀਟ ਸਥਿਤ ਆਪਟੀ ਪਲਾਜ਼ਾ ਨਾਮ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਸ ਦੁਕਾਨ ਵਿੱਚ ਐਨਕਾਂ ਅਤੇ ਸਨਗਲਾਸ ਵੇਚੇ ਜਾਂਦੇ ਹਨ। ਚਸ਼ਮਦੀਦਾਂ ਮੁਤਾਬਕ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।
ਦੱਸ ਦਈਏ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਮਾਡਲ ਟਾਊਨ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਹਨ। ਓਪਟੀ ਪਲਾਜ਼ਾ ਵਿੱਚ ਅੱਗ ਲੱਗਣ ਕਾਰਨ ਨੇੜਲੇ ਸ਼ੋਅਰੂਮ ਵੀ ਖਤਰੇ ਵਿੱਚ ਹਨ। ਕਿਉਂਕਿ ਅੱਗ ਦਾ ਧੂੰਆਂ ਮਾਡਲ ਮਾਰਕੀਟ ਵਿੱਚ ਫੈਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Comment here