ਗਰਮੀ ਦੇ ਚਲਦੇ ਪਾਰਾ ਸਿਖਰਾਂ ਤੇ ਹੈ ਅਤੇ ਜੇਕਰ ਗੱਲ ਅੱਜ ਦੀ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਅੱਜ ਪਾਰਾ 43 ਡਿਗਰੀ ਤੋਂ ਉੱਪਰ ਨੋਟ ਕੀਤਾ ਗਿਆ ਜਿਸ ਦਾ ਅਸਰ ਸਿੱਧੇ ਤੌਰ ਤੇ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਤੇ ਪੈਂਦਾ ਹੋਇਆ ਦਿਸ ਰਿਹਾ ਹੈ ਆਲਮ ਇਹ ਹੈ ਕਿ ਬਾਜ਼ਾਰਾਂ ਦੇ ਵਿੱਚ ਗ੍ਰਾਹਕ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਜਾ ਨਾਲ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਇਕਾ ਦੁਕਾ ਲੋਕ ਹੀ ਬਾਜ਼ਾਰਾਂ ਵਿੱਚ ਦੁਪਹਿਰ ਦੇ ਸਮੇਂ ਦਿਸ ਰਹੇ ਨੇ ਗਰਮੀ ਦੇ ਚਲਦੇ ਜਦ ਸਾਡੀ ਟੀਮ ਵਲੋਂ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੀ ਗਰਮੀ ਦੇ ਚਲਦੇ ਪਾਰਾ ਜਿਥੇ ਸ਼ਿਖਰਾਂ ਤੇ ਹੋਇਆ ਪਿਆ ਓਥੇ ਹੀ ਲੋਕ ਘਰਾਂ ਵਿੱਚੋ ਬਾਹਰ ਵੀ ਘੱਟ ਨਿਕਲਦੇ ਹਨ ਜਿਸ ਕਾਰਨ ਗਰਮੀ ਦਾ ਅਸਰ ਸਿੱਧੇ ਤੋਰ ਤੇ ਉਨ੍ਹਾਂ ਦੇ ਕੰਮਕਾਜ ਤੇ ਪੈ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਸ ਗਰਮੀ ਦੇ ਚਲਦੇ ਚਲਣਾ ਔਖਾ ਹੋਇਆ ਪਿਆ।
ਗਰੀਬਾਂ ਤੇ ਗਰਮੀਂ ਪਈ ਭਾਰੀ , ਲੋਕਾਂ ਦੇ ਕੰਮ ਕਾਜ ਹੋਏ ਠੱਪ ਇੱਕ ਵੇਲੇ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ – ਰਿਕਸ਼ਾ ਚਾਲਕ
