ਬਟਾਲਾ ਦੇ ਹਾਥੀ ਗੇਟ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੇ ਗਿਆ ਹੋਇਆ ਸੀ ਅਤੇ ਦਿਨ ਦਿਹਾੜੇ ਉਸਦੇ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਅਲਮਾਰੀ ਪੇਟੀ ਤੇ ਕਮਰਿਆਂ ਦੇ ਤਾਲੇ ਤੋੜ ਕੇ ਵਿੱਚੋਂ ਲੱਖਾਂ ਰੁਪਿਆ ਦਾ ਸੋਨਾ ਅਤੇ ਕਰੀਬ 20 ਹਜਾਰ ਰੁਪਏ ਚੋਰ ਲੈ ਗਏ ਘਰ ਦੇ ਮਾਲਕ ਨੂੰ ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਦਰਵਾਜੇ ਖੁੱਲੇ ਨੇ ਜਦੋਂ ਘਰ ਦੇ ਮਾਲਕ ਨੇ ਆ ਕੇ ਘਰ ਦੇਖਿਆ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਕਿ ਘਰ ਦੇ ਸਾਰੇ ਹੀ ਤਾਲੇ ਟੁੱਟੇ ਪਏ ਸੀ ਅਤੇ ਸਮਾਨ ਖਿਲਰਿਆ ਪਿਆ ਸੀ ਇਹ ਸਮਾਨ ਉਸਨੇ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਹੋਇਆ ਸੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਬਹੁਤ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਏਗਾ ||