Site icon SMZ NEWS

Merchent navy ਵਿੱਚ ਤੈਨਾਤ ਨੌਜਵਾਨ ਹੋਇਆ ਲਾਪਤਾ , ਪਰਿਵਾਰ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ

ਹਰਜੋਤ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਬੇਟਾ 9 ਸਾਲਾਂ ਤੋਂ ਮਰਚਟ ਨੇਵੀ ਦੇ ਵਿੱਚ ਆਪਣੀ ਸੇਵਾ ਨੇ ਨਿਭਾ ਰਿਹਾ ਹੈ। ਉਹਨਾਂ ਨੂੰ ਦੱਸਿਆ ਕੀ ਸੈਕਿੰਡ ਆਫਿਸਰ ਵਜੋਂ ਤੈਨਾਤ ਮੇਰਾ ਬੇਟਾ ਕਾਫੀ ਵਧੀਆ ਸੁਭਾਵ ਦਾ ਸੀ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ 16 ਜੂਨ ਨੂੰ Father Day ਉੱਤੇ ਮੇਰੇ ਬੇਟੇ ਨੇ ਸਾਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਮੇਰਾ ਬੇਟਾ ਬਹੁਤ ਖੁਸ਼ ਸੀ ਜਦੋਂ ਵੀ ਪਰਿਵਾਰ ਨੂੰ ਪੈਸੇ ਦੀ ਜਰੂਰਤ ਪਈ ਹੈ ਮੇਰੇ ਬੇਟੇ ਨੇ ਤੁਰੰਤ ਹੀ ਪੈਸੇ ਭੇਜੇ ਨੇ , ਫਿਰ ਇੱਕ ਦਿਨ ਮਰਚੰਟ ਨੇਵੀ ਤੋਂ ਕੈਪਟਨ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਲੇਕਿਨ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਮੇਰੇ ਕੋਲੋਂ ਪੁੱਛਿਆ ਗਿਆ ਕਿ ਤੁਹਾਡੇ ਬੇਟੇ ਨੂੰ ਤੈਰਨਾ ਆਉਂਦਾ ਹੈ ਜਦ ਕਿ ਇਹ ਸਾਰਾ ਕੰਮ ਮਰਜਿਨਟ ਨੇਵੀ ਦੇ ਅਫਸਰਾਂ ਨੂੰ ਪਤਾ ਹੁੰਦਾ ਹੈ ਜਦੋਂ ਵੀ ਕੋਈ Merchant Navy ਦੇ ਵਿੱਚ ਜਾਂਦਾ ਹੈ ਤਾਂ ਉਸਦੀ ਟ੍ਰੇਨਿੰਗ ਬਹੁਤ ਸਖਤ ਹੁੰਦੀ ਹੈ ਕਈ ਕਈ ਘੰਟੇ ਉਹਨਾਂ ਨੂੰ ਤੈਰਾਕੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ Merchent Navy ਦੇ ਸਾਰੇ ਅਫਸਰ 24 ਘੰਟੇ ਤੈਰਾਕੀ ਕਰ ਸਕਦੇ ਹਨ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਵੱਲੋਂ ਆਪਣੀਆਂ ਛੁੱਟੀਆਂ ਪਾਸ ਕਰਵਾਈਆਂ ਗਈਆਂ ਸਨ ਅਤੇ ਘਰ ਆਉਣ ਦੀ ਗੱਲ ਕਰ ਰਿਹਾ ਸੀ ਲੇਕਿਨ ਇਕਦਮ ਹੀ ਅਜਿਹੀ ਖਬਰ ਸੁਣ ਕੇ ਸਾਡੇ ਪੂਰੇ ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ|

ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਕਿਉਂ ਮਾਰੀ ਮੈਨੂੰ ਤੇ ਲੱਗ ਰਿਹਾ ਹੈ ਕਿ ਕੋਈ ਦੂਸਰੀ ਗੱਲ ਹੈ ਇਸ ਲਈ ਪੰਜਾਬ ਸਰਕਾਰ ਤੋਂ ਅਪੀਲ ਕਰਦਾ ਹਾਂ ਕੀ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ Merchant Navy ਵੀ ਦੇ ਕੈਪਟਨ ਵੱਲੋਂ ਕਿਹਾ ਜਾ ਰਿਹਾ ਹੈ ਸੀ ਕੀ ਹੈਲੀਕਾਪਟਰ ਲੱਗੇ ਹੋਏ ਸਨ ਹਰਜੋਤ ਸਿੰਘ ਦੀ ਭਾਲ ਦੇ ਲਈ ਕਿਉਂਕਿ ਜਿੱਥੇ ਹਰਜੋਤ ਸਿੰਘ ਵੱਲੋਂ ਛਾਲ ਮਾਰੀ ਗਈ ਸੀ ਉਸ ਜਗ੍ਹਾ ਤੇ ਗਹਿਰਾਈ ਬਹੁਤ ਘੱਟ ਹੁੰਦੀ ਹੈ। ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਕੋਈ ਵੀ ਅਧਿਕਾਰੀ ਸਹੀ ਤਰੀਕੇ ਨਾਲ ਸਾਰੀ ਗੱਲ ਨਹੀਂ ਦੱਸ ਰਹੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਹਾਂ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਦੁੱਖ ਸਾਂਝਾ ਕੀਤਾ ਗਿਆ।
ਉੱਥੇ ਹੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਆਇਆ ਹਾਂ ਅਤੇ ਪੰਜਾਬ ਸਰਕਾਰ ਵਲੋਂ ਉੱਥੇ ਦੀ ਸ਼ਿਪਿੰਗ ਮਨਿਸਟਰੀ ਨਾਲ ਗੱਲ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ ,ਪੰਜਾਬ ਸਰਕਾਰ ਵਲੋਂ ਕੋਈ ਵੀ ਕਸਰ ਨਹੀਂ ਛੱਡਾਂਗੇ, ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਘਰ ਦੇ ਵਿੱਚ ਕੋਈ ਵੀ ਦੁੱਖ ਵਾਲੀ ਗੱਲਬਾਤ ਨਹੀਂ ਸੀ ਜਿਸ ਕਰਕੇ ਹਰਜੋਤ ਸਿੰਘ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਗੱਲ ਕੋਈ ਹੋਰ ਹੈ ਸਾਡੇ ਨਾਲ ਸ਼ਿਪਿੰਗ ਅਧਿਕਾਰੀਆਂ ਵੱਲੋਂ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਜਾ ਰਹੀ ਸਹੀ ਤਰੀਕੇ ਦੇ ਨਾਲ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਵੀ ਗੱਲਬਾਤ ਕਰਾਂਗੇ। ਸ਼ਿਪਿੰਗ ਮਨਿਸਟਰੀ ਨਾਲ ਵੀ ਗੱਲਬਾਤ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ

Exit mobile version