ਹਿਮਾਚਲ ‘ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ਤੇ ਉੱਥੋਂ ਦੇ ਸ਼ਰਾਰਤੀ ਲੋਕਾਂ ਵਲੋਂ ਕੀਤੇ ਜਾ ਹਮਲਿਆਂ ਦੀਆਂ ਘਟਨਾਵਾਂ ਦਿਨੋ- ਦਿਨ ਵੱਧ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਉਸ ਦੇ 4 ਰਿਸ਼ਤੇਦਾਰਾਂ ‘ਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ। ਲੱਖੂ ਨੇ ਦੱਸਿਆ ਕਿ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰਕੇ ਉਹ ਸੜਕ ‘ਤੇ ਹੀ ਰੁਕੇ ਸਨ ਤੇ ਕਰੀਬ ਤੜਕੇ ਤਿੰਨ ਵਜੇ 12 ਵਿਅਕਤੀ ਤੇ ਤਿੰਨ ਔਰਤਾਂ ਵਲੋਂ ਉਨ੍ਹਾਂ ‘ਤੇ ਹਮਲਾ ਬੋਲਦਿਆਂ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਸ ਦੀ 2 ਹਿੱਸਿਆ ਤੋਂ ਬਾਂਹ ਟੁੱਟ ਗਈ ਤੇ ਉਸ ਦੇ ਸਾਥੀਆਂ ਵਿਚੋਂ ਇਕ ਦੇ ਸਿਰ ‘ਚ ਤੇ ਇਕ ਦੇ ਮੋਢੇ ‘ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ। ਲੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਖੱਡ ‘ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ। ਉਨ੍ਹਾਂ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ‘ਤੇ ਹੋ ਰਹੇ ਹਮਲੇ ਦਾ ਅੱਜ ਇਹ 4 ਕੇਸ ਸਾਡੇ ਕੋਲ ਆਇਆ ਹੈ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਕਰਮਚਾਰੀਆਂ ਨੇ ਵੀ ਸਾਨੂੰ ਡਰਾ ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ‘ਤੇ ਸਾਡੇ ਕੋਲੋਂ ਦਸਤਖ਼ਤ ਕਰਵਾ ਕੇ ਕੇਸ ਰਫਾ ਦਫਾ ਕਰਨ ਦਾ ਆਖ ਸਾਡੇ ਕੋਲੋਂ ਪੈਸੈ ਵੀ ਵਸੂਲੇ, ਜਿਸ ਮਗਰੋਂ ਅਸੀ 8500 ਰੁਪਏ ਖ਼ਰਚ ਕਰਕੇ ਗੱਡੀ ਟੋਹ ਕਰਕੇ ਆਪਣੇ ਘਰ ਪਹੁੰਚੇ ਤੇ ਗੱਡੀ ਵਿਚ ਰੱਖੇ 20 ਹਜ਼ਾਰ ਰੁਪਏ ਵੀ ਗ਼ਾਇਬ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਨ.ਆਰ.ਆਈ. ਜੋੜੇ ‘ਤੇ ਹੋਏ ਹਮਲੇ ਦੇ ਸਬੰਧ ‘ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਸੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ। ਪਰ ਇਸ ਦੇ ਬਾਵਜੂਦ ਵੀ ਹਿਮਾਚਲ ‘ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਿਮਾਚਲ ਚ ਸੈਰ ਸਪਾਟੇ ਦੇ ਲਈ ਜਾ ਰਹੇ ਪੰਜਾਬੀਆਂ ਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਲਗਾਤਾਰ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ||
June 22, 20240
Related Articles
August 22, 20220
ਰਾਜਸਥਾਨ ‘ਚ ਚੱਲ ਰਿਹਾ SEXTORTION ਰੈਕੇਟ: ਚੰਡੀਗੜ੍ਹ ਪੁਲਿਸ ਨੇ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਲੋਕਾਂ ਨੂੰ ਹਨੀ-ਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲਾ ਇੱਕ ਵੱਡਾ ਗਿਰੋਹ ਰਾਜਸਥਾਨ ਤੋਂ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਛਾਪੇਮਾ
Read More
November 8, 20240
Бонусы Казино Драгон Мани, Промо, Турниры
Все о бонусах казино Драгон Мани, текущих промоакциях и захватывающих турнирах
В современных развлекательных платформах часто предлагаются различные формы поощрений и возможностей для активных участн
Read More
July 16, 20240
ਦੋ ਗੁੱਟਾਂ ਵਿਚਾਲੇ ਹੋਈ ਗੋ.ਲੀ/ਬਾਰੀ ਦੇ ਮਾਮਲੇ ‘ਚ ਵਿਧਾਇਕ ਦੀ ਆਡੀਓ ਨੇ ਛੇੜ ਦਿੱਤਾ ਨਵਾਂ ਵਿਵਾਦ|
ਗੁਰਦਾਸਪੁਰ ਕੇ ਕਸਬਾ ਸ੍ਰੀ ਹਰਿਗਬਿੰਦਪੁਰ ਸਾਹਿਬ ਕੇ ਪਿੰਡ ਵਿਠਵਾਂ ਵਿੱਚ ਦੋ ਗੁੱਟਾਂ ਦੇ ਡਰਾਮਿਆਂ ਵਾਲੀ ਫਾਇਰਿੰਗ ਵਿੱਚ ਦੋਵੇਂ ਗੁੱਟਾਂ ਦੇ ਦੋ-ਦੋ ਕੂਲ ਚਾਰ ਲੋਕ ਮਾਰੇ ਗਏ ਅਤੇ 8 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਸ੍ਰੀ ਹਰਿਗਬਿੰਦ
Read More
Comment here