ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋ ਸਾਹਮਣੇ ਆਇਆ ਹੈ ਜਿਥੇ ਗੁਰਸਿਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਵਿਚ ਹਿਸਾ ਲੈਣ ਪਹੁੰਚਿਆ ਸੀ ਪਰ ਉਥੇ ਡੀਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਣਦਿਆ ਉਸਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀਆ ਨੇ ਉਸਦੀ ਦਸਤਾਰ ਉਤਾਰ ਉਸਦਾ ਅਤੇ ਉਸਦੀ ਬੇਟੀ ਦਾ ਕੁਟਾਪਾ ਚਾੜਿਆ ਹੈ ਜਿਸਨੂੰ ਲੈ ਕੇ ਉਹ ਪੁਲੀਸ ਕੌਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕਰ ਰਿਹਾ ਹੈ।
ਇਸ ਮੁਤਲਕ ਗਲਬਾਤ ਕਰਦਿਆ ਪੀੜੀਤ ਜਸਬੀਰ ਸਿੰਘ ਅਤੇ ਉਸਦੇ ਬੇਟੇ ਨੇ ਦਸਿਆ ਕਿ ਉਹਨਾ ਦੀ ਧੀ ਦੀ ਨਨਾਣ ਦਾ ਅਜ ਸ਼ਹਿਨਾਈ ਪੈਲਸ ਵਿਚ ਵਿਆਹ ਸੀ ਜਿਥੇ ਲੜਕੀ ਦਾ ਚਾਚਾ ਸੋਹਰਾ ਅਤੇ ਉਸਦਾ ਬੇਟਾ ਡੀਜੇ ਵਾਲੇ ਨਾਲ ਝਗੜ ਰਹੇ ਸਨ ਪਰ ਜਦੌ ਮੈ ਇਸ ਮਸਲੇ ਵਿਚ ਉਹਨਾ ਨੂੰ ਹਟਾਇਆ ਤਾਂ ਉਹ ਮੇਰੇ ਗਲ ਪੈ ਗਏ ਅਤੇ ਜਿਥੇ ਮੇਰੇ ਦਸਤਾਰ ਉਤਾਰੀ ਉਥੇ ਹੀ ਮੇਰੀ ਬੇਟੀ ਅਤੇ ਮੈਨੂੰ ਕੁਟਮਾਰ ਕੀਤੀ ਗਈ ਹੈ।ਜਿਸ ਸੰਬਧੀ ਮੈ ਪੁਲਿਸ ਪ੍ਰਸ਼ਾਸ਼ਨ ਕੌਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ ਕਿ ਮੇਰੇ ਦਸਤਾਰ ਅਤੇ ਕੇਸਾ ਦੀ ਹੋਈ ਬੇਅਦਬੀ ਦਾ ਇਨਸ਼ਾਫ ਮੈਨੂੰ ਮਿਲੇ।
ਇਸ ਮੁਤਲਕ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜੋ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ ||