ਪਿਛਲੇ ਕੁਜ ਦਿਨਾਂ ਤੋਂ ਪਏ ਰਹੀ ਭਿਅੰਕਰ ਗਰਮੀ ਨੇ ਜਨਜੀਵਨ ਅਸਤ ਵਿਅਸਤ ਕਰ ਦਿੱਤਾ ਹੈ ਅਤੇ ਲਾਗਾਤਰ ਵੱਧ ਰਹੇ ਤਾਪਮਾਨ ਨੇ ਲੋਕਾਂ ਦਾ ਜੀਹਨਾ ਮੋਹਾਲ ਕੀਤਾ ਹੋਇਆ ਹੈ।ਇਸੇ ਅੱਤ ਦੀ ਗਰਮੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਰਿਕਸ਼ਾ ਰੇਹੜੀ ਤੇ ਕਬਾੜ ਇਕੱਠਾ ਕਰ ਵੇਚਣ ਵਾਲਾ ਇਹ ਵਿਅਕਤੀ ਗਰਮੀ ਦੇ ਚਲਦੇ ਬੇਹੋਸ਼ ਹੋਕੇ ਰਿਕਸ਼ਾ ਤੋਂ ਡਿੱਗ ਪਿਆ ਜਿਸ ਦੀ ਬਾਅਦ ਚ ਮੌਤ ਹੋ ਗਈ।ਹੈਰਾਨੀ ਦੀ ਗੱਲ ਹੈ ਕੇ ਕਰੀਬ ਤਿੰਨ ਘੰਟੇ ਤੱਕ ਇਹ ਵਿਅਕਤੀ ਜਮੀਨ ਤੇ ਡਿੱਗਾ ਰਿਹਾ ਪਰ ਲੋਕ ਉਸਨੂੰ ਨਸ਼ੇੜੀ ਸਮਝ ਕੇ ਉਸਦੀ ਵੀਡੀਓ ਬਣਾਉਦੇ ਰਹੇ ਪਰ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ ਅਤੇ ਪਤਾ ਹੀ ਨੀ ਲੱਗਾ ਕਦ ਉਸਦੀ ਇਸ ਤਰਾਂ ਪਏ ਪਏ ਮੌਤ ਹੋ ਗਈ।ਰਾਹਗੀਰਾਂ ਚੋ ਜਦ ਇੱਕ ਲੜਕੇ ਵੱਲੋਂ ਉਸਨੂੰ ਦੇਖਿਆ ਤਾਂ ਉਸ ਸਮੇ ਉਸਦੀ ਨਬਜ਼ ਨਹੀਂ ਚੱਲ ਰਹੀ ਸੀ ਜਿਸਤੋ ਬਾਅਦ ਉਸਦੇ ਪਰਿਵਾਰ ਦਾ ਪਤਾ ਕਰ ਸੂਚਨਾ ਦਿੱਤੀ ਨਾਲ ਹੀ ਐਬੂਲੈਂਸ ਨੂੰ ਕਾਲ ਕਰਕੇ ਸੱਦਿਆ ਗਿਆ।ਮੌੱਕੇ ਤੇ ਪੁਜੀ ਪੁਲਿਸ ਵੱਲੋਂ ਲਾਸ਼ ਨੂੰ ਐਬੂਲੈਂਸ ਜਰੀਏ ਉਸਦੇ ਪਰਿਵਾਰ ਤੱਕ ਪਹੁੰਚਾਇਆ ਜਾ ਰਿਹਾ ਹੈ।ਦੱਸ ਦਈਏ ਕਿ ਹੀਟ ਸਟਰੋਕ ਦੇ ਚਲਦੇ ਲੋਕਾਂ ਨੂੰ ਦੁਪਹਿਰ ਸਮੇਂ ਬਾਹਰ ਨਿਕਲਣ ਤੋਂ ਵਰਜਿਆ ਜਾ ਰਿਹਾ ਹੈ।
ਅੱਤ ਦੀ ਗਰਮੀਂ ਨੇ ਲਈ ਇੱਕ ਹੋਰ ਗ਼ਰੀਬ ਦੀ ਜਾਨ ,ਲੋਕ ਨਸ਼ੇੜੀ ਸਮਝ ਕੇ ਬਣਾਉਂਦੇ ਰਹੇ ਵੀਡਿਓ ਦੇਖਲੋ ਲੋਕਾਂ ਦਾ ਹਾਲ !

Related tags :
Comment here