Site icon SMZ NEWS

ਗਰਮੀ ਦੇ ਮੌਸਮ ਦੇ ਵਿੱਚ ਲੋਕ ਵੱਡੀਆਂ ਕਤਾਰਾਂ ਦੇ ਵਿੱਚ ਸੈਂਪਲ ਦੇਣ ਤੇ ਰਿਪੋਰਟਾਂ ਲੈਣ ਲਈ ਹੋ ਰਹੇ ਨੇ ਪਰੇਸ਼ਾਨ ||

ਜਿੱਥੇ ਇੱਕ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਨੂੰ ਪਹਿਲ ਦੇ ਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਦੇ ਨੇ ਜਿਨਾਂ ਨੂੰ ਫਰੀ ਦਵਾਈਆਂ ਤੇ ਫਰੀ ਟੈਸਟ ਕੀਤਾ ਜਾਂਦੇ ਨੇ ਪਰ ਦੂਜੇ ਪਾਸੇ ਉਹਨਾਂ ਤੋਂ ਟੈਸਟਾਂ ਦੇ ਨਾਮ ਤੇ ਪੈਸੇ ਲੈ ਕੇ ਸਹੀ ਸਮੇਂ ਤੇ ਨਾ ਤਾਂ ਸੈਂਪਲ ਭਰੇ ਜਾਂਦੇ ਨੇ ਤੇ ਨਾ ਹੀ ਉਹਨਾਂ ਦੇ ਟੈਸਟਾਂ ਦੀ ਰਿਪੋਰਟ ਦਿੱਤੀ ਜਾਂਦੀ ਹੈ

ਜਦੋਂ ਉੱਥੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿ ਰਹੇ ਨੇ ਕਿ ਪਿਛਲੇ ਦੋ ਦਿਨਾਂ ਤੋਂ ਸੈਂਪਲ ਲਏ ਗਏ ਨੇ ਪਰ ਹਲੇ ਤੱਕ ਰਿਪੋਰਟਾਂ ਨਹੀਂ ਆਈਆਂ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਬਿਲਕੁਲ ਮੁਫਤ ਹੈ ਤੇ ਦੂਜੇ ਪਾਸੇ ਸੈਂਪਲਾਂ ਦੇ 300 ਰੁਪਏ ਦੀ ਪਰਚੀ ਕੱਟ ਕੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤੀ ਜਾਂਦੀ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਤੋਂ ਚੱਕਰ ਕਢਾਏ ਜਾਂਦੇ ਨੇ

ਵੱਡਾ ਸਵਾਲ ਉਨਾ ਕਰਮਚਾਰੀਆਂ ਤੇ ਵੀ ਖੜਾ ਹੁੰਦਾ ਹੈ ਜੋ ਮੌਕੇ ਦੇ ਉੱਪਰ ਸੀਟ ਦੇ ਉੱਪਰ ਨਹੀਂ ਪਾਏ ਗਏ ਪਰ ਉਹਨਾਂ ਦੇ ਕਮਰਿਆਂ ਦੇ ਏਸੀ ਤੇ ਪੱਖੇ ਚਲਦੇ ਨਜ਼ਰ ਆਏ

Exit mobile version