Site icon SMZ NEWS

ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ,,,,ਲੇਬਰ ਵਿਭਾਗ ਨੇ ਰੇਡ ਕਰ, ਕੱਟਿਆ ਚਾਲਾਨ ||

ਬਟਾਲਾ ਚ ਬਾਲ ਮਜ਼ਦੂਰੀ ਦਿਨ ਬ ਦਿਨ ਵੱਧ ਰਹੀ ਨਾਬਾਲਿਗ ਬੱਚਿਆਂ ਤੋਂ ਦੁਕਾਨ ਤੇ ਮਜ਼ਦੂਰੀ ਕਰਵਾਉਣ ਦੇ ਸੰਬੰਧ ਚ ਚਿਕਨ ਸ਼ਾਪ ਦੇ ਮਾਲਿਕ ਦਾ ਅੱਜ ਲੇਬਰ ਵਿਭਾਗ ਗੁਰਦਾਸਪੁਰ ਵੱਲੌ ਚਾਲਾਨ ਕੱਟਿਆ ਗਿਆ ਤੇ ਮਾਨਯੌਗ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਲੇਬਰ ਵਿਭਾਗ ਗੁਰਦਾਸਪੁਰ ਦੇ ਇੰਸਪੈਕਟਰ ਗੁਰਜਾਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ਤੇ ਸਥਾਨਕ ਸਿੰਬਲ ਚੋਂਕ ਬਟਾਲਾ ਵਿਖੇ ਸਥਿਤ ਇਕ ਚਿਕਨ ਸ਼ਾਪ ਦੀ ਦੁਕਾਨ ਤੇ ਰੇਡ ਕੀਤੀ ਗਈ। ਰੇਡ ਦੌਰਾਨ ਉਨ੍ਹਾਂ ਦੇਖਿਆ ਕਿ ਦੁਕਾਨ ਵਿੱਚ ਦੋ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ। ਇੰਸਪੈਕਟਰ ਗੁਰਜਾਪਾਲ ਵੱਲੌੱ ਤੁਰੰਤ ਇਸ ਸੰਬੰਧ ਚ ਕਾਰਵਾਈ ਕਰਦਿਆਂ ਨਾਬਾਲਿਗ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਤੇ ਦੁਕਾਨ ਮਾਲਿਕ ਨੂੰ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਸੰਬੰਧ ਚ ਪੁੱਛਗਿੱਛ ਕੀਤੀ ਤੇ ਤਾੜਨਾ ਵੀ ਕੀਤੀ ਜਿਸ ਤੇ ਉਹ ਕੋਈ ਸਪਸ਼ਟ ਜਵਾਬ ਨਹੀ ਦੇ ਸਕਿਆਂ ਉਲਟਾ ਵਿਭਾਗ ਦੀ ਟੀਮ ਨਾਲ ਬਹਿਸਬਾਜੀ ਕਰਨੀ ਸੁਰੂ ਕਰ ਦਿੱਤੀ। ਇੰਸਪੈਕਟਰ ਗੁਰਜਾਪਾਲ ਵੱਲੋਂ ਤਰੁੰਤ ਦੁਕਾਨ ਮਾਲਿਕ ਦਾ ਐੰਟੀ ਚਾਈਲਡ ਲੇਬਰ ਤਹਿਤ ਚਾਲਾਨ ਕੱਟਿਆ ਤੇ ਦੁਕਾਨ ਮਾਲਿਕ ਨੂੰ ਅਗਾਂਹ ਤੋਂ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਨਾ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਗੁਰਜਾਪਾਲ ਨੇ ਦੱਸਿਆ ਕਿ ਲੇਬਰ ਵਿਭਾਗ ਬਾਲ ਮਜ਼ਦੂਰੀ ਦੇ ਖਿਲਾਫ ਪੂਰੀ ਤਰ੍ਹਾਂ ਚੋਕਸ ਹੈ ਜਿਥੇ ਵੀ ਵਿਭਾਗ ਨੂੰ ਬਾਲ ਮਜਦੂਰੀ ਦੇ ਸੰਬੰਧ ਚ ਜਾਣਕਾਰੀ ਮਿਲਦੀ ਹੈ ਵਿਭਾਗ ਵੱਲੋਂ ਤਰੁੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸੂਚਨਾ ਦੇ ਆਧਾਰ ਤੇ ਅੱਜ ਬਟਾਲਾ ਦੇ ਸਿੰਬਲ ਚੋਂਕ ਵਿਖੇ ਸਥਿਤ ਇਕ ਚਿਕਨ ਦੀ ਦੁਕਾਨ ਤੇ ਰੇਡ ਕੀਤੀ ਤਾਂ ਦੇਖਿਆ ਕਿ ਦੁਕਾਨ ਮਾਲਿਕ ਵੱਲੋਂ 2 ਨਾਬਾਲਿਗ ਬੱਚਿਆਂ ਜੋ ਕਿ 15-15 ਸਾਲ ਦੀ ਉਮਰ ਤੋਂ ਘੱਟ ਸਨ ਉਨ੍ਹਾਂ ਤੋਂ ਦੁਕਾਨ ਤੇ ਮਜਦੂਰੀ ਦਾ ਕੰਮ ਲਿਆ ਜਾ ਰਿਹਾ ਸੀ। ਜਦੋਂ ਉਕਤ ਬੱਚਿਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 5-5 ਸਾਲਾਂ ਤੋਂ ਇਸ ਦੁਕਾਨ ਤੇ ਕੰਮ ਕਰ ਰਹੇ ਹਨ। ਬੱਚਿਆਂ ਦੇ ਬਿਆਨਾ ਦੇ ਆਧਾਰ ਤੇ ਚਿਕਨ ਸ਼ਾਪ ਦੇ ਮਾਲਿਕ ਦਾ ਚਾਲਾਨ ਕੱਟਿਆ ਗਿਆ ਤੇ ਉਸਨੂੰ ਇਸ ਸੰਬੰਧ ਚ ਲੇਬਰ ਕੋਰਟ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹ ਦੁਕਾਨ ਤੇ ਬਹੁਤ ਘੱਟ ਆਉਂਦਾ ਹੈ, ਦੁਕਾਨ ਨੂੰ ਉਸਦੇ ਲੜਕੇ ਚਲਾਉਂਦੇ ਹਨ। ਦੁਕਾਨ ਤੇ ਨਾਬਾਲਿਗ ਬੱਚਿਆਂ ਦੇ ਕੰਮ ਕਰਨ ਬਾਰੇ ਕੋਈ ਜਾਣਕਾਰੀ ਨਹੀ ਸੀ, ਲੇਕਿਨ ਅੱਜ ਜਦੋਂ ਲੇਬਰ ਵਿਭਾਗ ਵੱਲੋਂ ਦੁਕਾਨ ਤੇ ਆਏ ਹਨ ਉਸਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚਿਆਂ ਨੂੰ ਬਣਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਤੇ ਦੁਕਾਨ ਤੇ ਬੱਚਿਆਂ ਨਾਲ ਕਿਸੇ ਪ੍ਰਕਾਰ ਦਾ ਤਸੱਦਦ ਜਾਂ ਅੱਤਿਆਚਾਰ ਨਹੀ ਕੀਤਾ ਜਾਂਦਾ ਹੈ, ਇੰਨ੍ਹਾਂ ਬੱਚਿਆਂ ਨੂੰ ਤਰਸ ਦੇ ਆਧਾਰ ਤੇ ਦੁਕਾਨ ਤੇ ਕੰਮ ਕਰਨ ਲਈ ਰੱਖਿਆ ਗਿਆ ਸੀ। ਜਦ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ 5 ਸਾਲ ਤੋਂ ਲਗਾਤਾਰ ਇਸੇ ਦੁਕਾਨ ਉੱਪਰ ਕੰਮ ਕੀਤਾ ਜਾ ਰਿਹਾ ਹੈ |

Exit mobile version