ਰਾਮ ਪਾਲ ਉਮਰ 35 ਸਾਲ ਆਰਮੀਨੀਆ ਗਿਆ ਸਾਢੇ ਤਿੰਨ ਲੱਖ ਵਿੱਚ ਗਏ ਇੱਕ ਨੰਬਰ ਦੇ ਵੀਜੇ ’ਤੇ
ਆਰਮੀਨੀਆਂ ਵਿੱਚ ਉਨ੍ਹਾਂ ਨੂੰ ਲਾਡੀ ਗਿੱਲ ਨਾਂਅ ਦਾ ਏਜੰਟ ਮਿਿਲਆ ਜੋ ਹਰਿਆਣਾ ਦਾ ਰਹਿਣਾ ਹੈ। ਉਸ ਨੇ ਕਿਹਾ ਕਿ ਉਹ 9 ਲੱਖ ਵਿੱਚ ਇਟਲੀ ਪਹੁੰਚਾ ਦੇਵੇਗਾ।
ਉਥੇ ਇੱਕ ਮੁੰਡਾ ਕੋਲਕੱਤਾ ਦਾ ਵੀ ਸੀ ਜਿਸ ਦਾ ਨਾਂਅ ਮੁਨੀਰ ਹੈ।
11 ਮਾਰਚ 2024 ਨੂੰ ਦੋਵਾਂ ਮੁੰਡਿਆਂ ਨੂੰ (ਰਾਮ ਪਾਲ ਤੇ ਮੁਨੀਰ) ਨੂੰ ਲੈਕੇ ਆਰਮੀਨੀਆ-ਜੌਰਜੀਆ ਸਰਹੱਦ ’ਤੇ ਪਹੁੰਚੇ ਉਥੇ ਪੰਜ ਮੁੰਡੇ ਹੋਰ ਏਸੇ ਏਜੰਟ ਨੇ ਲਿਆਂਦੇ ਹੋਏ ਸਨ।
ਕੁੱਲ 7 ਮੁੰਡਿਆਂ ਨੂੰ ਕਿਹਾ ਗਿਆ ਕਿ ਜੌਰਜ਼ੀਆ ਦੀ ਸਰਹੱਦ ਪਾਰ ਕਰਨੀ ਪੈਣੀ ਹੈ।
ਜੋ (ਹਰਿਆਣਾ, ਉੱਤਰਪ੍ਰਦੇਸ਼, ਉਤਰਾਖੰਡ, ਪਟਿਆਲਾ, ਖੰਨਾ, ਰਾਜਸਥਾਨ, ਤੇ ਹਰਿਆਣਾ)
ਇਹ ਕੁੱਲ 12 ਨੌਜਵਾਨ ਹਨ।
ਉਥੇ ਸਰਹੱਦ ਤੋਂ ਇੱਕ ਕਿਲੋਮੀਟਰ ਪਹਿਲਾ ਹੀ ਆਰਮੀਨੀਆ ਦੀ ਫੌਜ ਨੇ 7 ਜਣਿਆਂ ਨੂੰ ਫੜ ਲਿਆ। ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਹਨ।
ਗੁਰਜੰਟ ਸਿੰਘ -ਉਮਰ 20 ਸਾਲ ਪੂਰਨਪੁਰਾ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ
19 ਦਸੰਬਰ 2023 ਨੂੰ ਆਰਮੀਨੀਆ ਨੂੰ ਗਏ ਸਨ। ਮਲਕੀਤ ਸਿੰਘ ਨਾਂਅ ਦਾ ਏਜੰਟ ਸਾਢੇ ਲੱਖ ਲੈਕੇ ਆਰਮੀਨੀਆਂ ਵਿੱਚ ਚੰਗੀ ਨੌਕਰੀ ਦੁਆਉਣ ਦਾ ਭਰੋਸਾ ਦਿੱਤਾ ਹੈ।
ਗੁਰਜੰਟ ਸਿੰਘ ਨੂੰ ਆਰਮੀਨੀਆ ਵਿੱਚ ਰਾਹੁਲ ਨਾਂਅ ਦਾ ਏਜੰਟ ਮਿਿਲਆ ਜਿਸ ਨੇ ਪੁਰਤਗਾਲ ਸਾਢੇ ਤਿੰਨ ਲੱਖ ਵਿੱਚ ਪਹੁੰਚਾਉਣਾ ਸੀ ਪਰ 5 ਅਪ੍ਰੈਲ 2024 ਨੂੰ ਜੌਰਜੀਆਂ ਦੀ ਸਰਹੱਦ ਪਾਰ ਕਰਨ ਸਮੇਂ ਫੜੇ ਗਏ । ਗੁਰਜੰਟ ਸਿੰਘ ਦੇ ਨਾਲ ਇੱਕ ਮੁੰਡਾ ਰਾਜਸਥਾਨ ਦਾ ਬਜਰੰਗ ਲਾਲ ਵੀ ਫੜਿਆ ਗਿਆ।
ਅਜੇ ਉਮਰ 23 ਸਾਲ ਪਿੰਡ ਸੰਗਤ ਪੁਰ ਤਹਿਸੀਲ ਸ਼ਾਹਕੋਟ ਜਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ।
ਆਰਮੀਨੀਆ ਜਾਣ ਲਈ ਢਾਈ ਲੱਖ ਦਿੱਤੇ ਸਨ ਤੇ ਜੁਲਾਈ 2023 ਵਿੱਚ ਆਰਮੀਨੀਆ ਚਲ ਗਿਆ ਸੀ।