Site icon SMZ NEWS

ਪੰਜਾਬੀ ਫਿਲਮ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ ‘ ਦੀ ਸਟਾਰਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ||

ਅੰਮ੍ਰਿਤਸਰ ਅੱਜ ਪੰਜਾਬੀ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੀ ਇਸ ਮੌਕੇ ਸਟਾਰ ਕਾਸਟ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਨਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਕਿਹਾ ਕਿ ਅੱਜ ਆਪਣੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪੁੱਜੇ ਹਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੀ ਨਵੀਂ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਸੀਂ ਇਸ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਆਏ ਹਾਂ ਜਦੋਂ ਵੀ ਸਾਡੀ ਕੋਈ ਨਵੀਂ ਫਿਲਮ ਆਉਂਦੀ ਹੈ ਅਸੀਂ ਗੁਰੂ ਘਰ ਵਿੱਚ ਮੱਥਾ ਟੇਕਦੇ ਹਾਂ ਤੇ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਤੇ ਵਾਹਿਗੁਰੂ ਉਸਨੂੰ ਓਟ ਆਸਰਾ ਬਖਸ਼ਦੇ ਹਨ ਤੇ ਸਾਡੀ ਫਿਲਮ ਸੁਪਰ ਡੂਪਰ ਜਾਂਦੀ ਹੈ ਅੱਜ ਵੀ ਅਸੀਂ ਪੁੱਜੇ ਹਾਂ ਤੇ ਗੁਰੂ ਘਰੋਂ ਅਸ਼ੀਰਵਾਦ ਲਿਆ ਹੈ ਉੱਥੇ ਹੀ ਉਹਨਾਂ ਕਿਹਾ ਕਿ ਇਹ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਵਿਦੇਸ਼ ਵਿੱਚ ਯੂਕੇ ਦੇ ਵਿੱਚ ਹੋਈ ਹੈ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਆਲੇ ਦੁਆਲੇ ਹੋਈ ਹੈ। ਉਹਨਾਂ ਕਿਹਾ ਕਿ ਇਹ ਐਨਆਰਆਈ ਪਰਿਵਾਰ ਦੀ ਫਿਲਮ ਹੈ ਤੇ ਇਸ ਵਿੱਚ ਕਮੇਡੀ ਵੀ ਹੈ ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ ਅੱਗੇ ਵੀ ਅਸੀਂ ਕਾਫੀ ਫਿਲਮਾਂ ਲੈ ਕੇ ਆਏ ਹਾਂ ਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ ਹਨ ਤੇ ਬਹੁਤ ਪਿਆਰ ਮਿਲਿਆ ਹੈ। ਸਾਨੂੰ ਆਸ ਹੈ ਕਿ ਇਸ ਫਿਲਮ ਨੂੰ ਵੀ ਦਰਸ਼ਕ ਕਾਫੀ ਪਿਆਰ ਦੇਣਗੇ, ਉਹਨਾਂ ਕਿਹਾ ਕਿ ਇਸੇ ਤਰ੍ਹਾਂ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੀਏ ਜਿਸ ਲਈ ਗੁਰੂ ਘਰ ਵਿੱਚ ਆਸ਼ੀਰਵਾਦ ਲੈਣ ਲਈ ਪਹੁੰਚੇ ਹਾਂ , ਅਸੀਂ ਆਸ ਕਰਦੇ ਹਾਂ ਕਿ 21 ਜੂਨ ਨੂੰ ਦਰਸ਼ਕ ਆਪਣੇ ਪਰਿਵਾਰਾਂ ਦੇ ਨਾਲ ਇਹ ਫਿਲਮ ਵੇਖਣ ਲਈ ਜਰੂਰ ਜਾਣਗੇ ਤੇ ਸਾਨੂੰ ਬਹੁਤ ਪਿਆਰ ਦੇਣਗੇ।

Exit mobile version