ਹਮੇਸ਼ਾ ਦੀ ਤਰ੍ਹਾਂ ਟਰੈਫਿਕ ਪੁਲਿਸ ਵੱਲੋਂ ਪਟਿਆਲਾ ਦੇ ਵਿੱਚ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਨਾਕੇਬੰਦੀ ਕੀਤੀ ਜਾਂਦੀ ਹੈ ਟਰੈਫਿਕ ਨੂੰ ਦੇਖਦੇ ਹੋਏ ਅੱਜ ਟਰੈਫਿਕ ਪੁਲਿਸ ਦੇ ਡੀਐਸਪੀ ਕਰਨੈਲ ਸਿੰਘ ਵੱਲੋਂ ਅੱਜ ਪਟਿਆਲਾ ਦੇ ਭੁਪਿੰਦਰਾ ਰੋਡ ਦੇ ਉੱਪਰ ਨਾਕਾਬੰਦੀ ਕਰਕੇ ਸਕੂਟਰਾਂ ਮੋਟਰਸਾਈਕਲਾਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਜਿਹੜੇ ਸਕੂਟਰ ਮੋਟਰਸਾਈਕਲਾਂ ਦੇ ਉੱਪਰ ਛੋਟੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਚਲਾਨ ਕੀਤੇ ਗਏ ਤੇ ਉਹਨਾਂ ਦੇ ਨਾਲ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਤੇ ਕਾਰਵਾਈ ਕੀਤੀ ਗਈ ਤੇ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਪਟਿਆਲੇ ਦੇ ਵਿੱਚ ਕੁਝ ਅਜਿਹੀਆਂ ਵਾਰਦਾਤਾਂ ਹੋਈਆਂ ਨੇ ਜਿਸ ਦੇ ਵਿੱਚ ਮੋਟਰਸਾਈਕਲਾਂ ਦੇ ਉੱਪਰ ਨੰਬਰ ਪਲੇਟਾਂ ਨਹੀਂ ਲੱਗੀਆਂ ਜਿਸ ਨੂੰ ਦੇਖਦੇ ਹੋਏ ਇਹ ਅੱਜ ਵੱਡੀ ਕਾਰਵਾਈ ਉਹਨਾਂ ਸਕੂਟਰ ਮੋਟਰਸਾਈਕਲਾਂ ਦੇ ਉੱਪਰ ਕੀਤੀ ਜਾ ਰਹੀ ਹੈ ਜਿਨਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਜਾਂ ਛੋਟੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤਾਂ ਜੋ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਜਾਵੇ ਤੇ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ
ਦੇਖੋ ਕਿਵੇਂ ਬੁਲਟ ਦੇ ਪਟਾਕੇ ਮਾਰਨ ਵਾਲੀਆਂ ਦੇ ਹੀ ਵੱਜੇ ਗਏ ਪਟਾਕੇ ਫਿਰ ਭੁਗਤਣਾ ਪਿਆ ਮੋਟਾ ਚਲਾਨ ||
