ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਇੱਕ ਅੱਜ ਚੋਰਾਂ ਨੇ ਦਿਨ ਦਿਹਾੜੇ ਜੱਟਾ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲੋਂ ਪਿਸਤੋਲ ਦੀ ਨੋਕ ਤੇ ਗਹਿਣਿਆਂ ਦੀ ਲੁੱਟ ਕੀਤੀ ਹੈ ਮੋਟਰਸਾਈਕਲ ਸਵਾਰ ਲੁਟੇਰੇ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬ ਕਾ ਏਐਸਆਈ ਜਸਬੀਰ ਸਿੰਘ ਅਤੇ ਓਸਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕੀ ਉਹ ਦੁਪਹਿਰ ਨੂੰ ਘਰ ਦੇ ਵਿੱਚ ਆਰਾਮ ਕਰ ਰਹੇ ਸਨ ਘਰ ਵਿੱਚ ਇੱਕ ਉਹਨਾਂ ਦੀ ਗਵਾਂਢਨ ਰੀਟਾ ਵੀ ਮੌਜੂਦ ਸੀ ਇਸ ਦੌਰਾਨ ਦੋ ਨੌਜਵਾਨ ਜਿਨਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਘਰ ਦੇ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਉਹਨਾਂ ਨੂੰ ਧਮਕਾਉਣ ਲੱਗ ਪਏ ਅਤੇ ਇੱਕ ਨੋਜਵਾਨ ਨੇ ਪਿਸਤੋਲ ਅਤੇ ਦੂਜੇ ਨੇ ਕਿਰਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਪਿਸਤੋਲ ਦਿਖਾ ਕੇ ਉਹਨਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ ਉਹਨਾਂ ਨੇ ਪਿਸਤੋਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੱਤੇ ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜਸਬੀਰ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਕੱਪੜੇ ਨਾਲ ਉਸ ਦੇ ਹੱਥ ਬੰਨ ਦਿੱਤੇ ਅਤੇ ਉਸਦੇ ਕੋਲੋਂ ਕੜਾ ਅਤੇ ਸੋਨੇ ਦੀ ਛਾਪ ਲਵਾ ਲਈ ਅਤੇ ਦਲਬੀਰ ਕੌਰ ਦੇ ਕੋਲੋਂ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਅਤੇ ਗਵਾਂਡਣ ਰੀਟਾ ਦੇ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲਵਾ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾ ਦਸਿਆ ਕਿ ਇਹ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ। ਉਹਨਾਂ ਕਿਹਾ ਕਿ ਲੁਟੇਰੇ 6 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ
ਹੌਂਸਲੇ ਦੇਖੋ ਲੁਟੇਰਿਆਂ ਦੇ ਸਾਬਕਾ ASI ਦਾ ਘਰ ਵੀ ਨਹੀਂ ਬਖ਼ਸ਼ਿਆਂ ,ਪਿ/ਸ/ਤੌਲ ਦੀ ਨੋਕ ‘ਤੇ ਦਿੱਤਾ ਵਾ/ਰ/ਦਾ/ਤ ਨੂੰ ਅੰਜ਼ਾਮ ||
June 17, 20240
Related Articles
May 31, 20220
ਘਟਨਾ ਸਮੇਂ ਗੱਡੀ ‘ਚ ਮੌਜੂਦ ਮੂਸੇਵਾਲਾ ਦੇ ਦੋਸਤ ਦਾ ਵੱਡਾ ਬਿਆਨ,”ਮਾਸੀ ਕੋਲ ਜਾ ਰਿਹਾ ਸੀ ਸਿੱਧੂ, ਸਾਡੇ ‘ਤੇ ਤਿੰਨ ਪਾਸਿਓਂ ਹੋਈ ਫਾਇਰਿੰਗ”
ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਗੱਡੀ ਵਿੱਚ ਉਨ੍ਹਾਂ ਦੇ ਦੋ ਦੋਸਤ ਵੀ ਮੌਜੂਦ ਸਨ। ਇਸ ਘਟਨਾ ਵਿੱਚ ਗੁਰਵਿੰਦਰ ਗੰਭੀਰ ਰੂਪ ਵਿੱਚ
Read More
April 2, 20220
‘ਪਠਾਨਕੋਟ ਹਮਲੇ ਤੋਂ ਬਾਅਦ ਫੌਜ ਭੇਜਣ ‘ਤੇ ਕੇਂਦਰ ਨੇ ਮੰਗੇ ਸੀ 7.5 ਕਰੋੜ, ਵਿਰੋਧ ਕਰਨ ‘ਤੇ ਬਦਲਿਆ ਸੀ ਫੈਸਲਾ : CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਦੋਸ਼ ਲਗਾਇਆ ਕਿ ਪਠਾਨਕੋਟ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਦੇ ਬਦਲੇ ਕੇਂਦਰ ਨੇ 7.50 ਕਰੋੜ ਰੁਪਏ ਮੰਗੇ ਸੀ। ਮਾਨ ਨੇ ਕਿਹਾ ਕਿ ਉਸ ਸਮੇਂ ਮੈਂ ਸਾਂਸਦ ਸੀ। ਜਦੋਂ ਮੈਨੂੰ ਇਸ ਗੱਲ ਦ
Read More
January 19, 20230
Minister Bhullar suddenly raided the Ludhiana bus stand, gave important orders to the officials
Transport Minister Laljit Singh Bhullar today checked at the bus stand of Ludhiana district of Punjab. Minister Bhullar examined the records of the investigation center. Some bus timings have been tam
Read More
Comment here