Crime news

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਖਮੀ ਹਾਲਤ ਵਿੱਚ ਮਿਲਣ ਦਾ, ਸੰਗਤ ਨੇ ਕਿਹਾ ਸਾਜਿਸ਼ ਹੋ ਰਹੀ ||

ਇਤਿਹਾਸਿਕ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨਜ਼ਦੀਕ ਡੇਰਾ ਕਾਰ ਸੇਵਾ ਦੀਨਪੁਰ ਵਾਲਿਆਂ ਚ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਅਤੇ ਬਿਰਧ ਸਰੂਪ ਦੇ ਕੁਝ ਅੰਗ ਜਖਮੀ ਹੋਣ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ।ਇਸ ਤੋਂ ਬਾਅਦ ਉਕਤ ਮਾਮਲੇ ਦੇ ਸੰਬੰਧ ਵਿੱਚ ਇਲਾਕੇ ਦੇ ਕਰੀਬ 15 ਪਿੰਡਾਂ ਦੇ ਮੋਹਤਬਰ ,ਧਾਰਮਿਕ ਆਗੂ ਅਤੇ ਸਤਿਕਾਰ ਕਮੇਟੀ ਦੇ ਮੁਖੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਇਸ ਮੰਗਭਾਗੀ ਘਟਨਾ ਤੋਂ ਜਾਣੂ ਕਰਵਾਇਆ ਸੀ ਅਤੇ ਮੰਗ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਵਿੱਚ ਹੋਈ ਅਣਗਿਹਲੀ ਸਬੰਧੀ ਡੇਰਾ ਕਾਰ ਸੇਵਾ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ।
ਡੇਰਾ ਕਾਰ ਸੇਵਾ ਦੀਨਪੁਰ ਅੱਚਲ ਸਾਹਿਬ ਵਿਖੇ ਡੇਰੇ ਦੇ ਮੁਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਦੇ ਭਰਾ ਬਾਬਾ ਅਮਰੀਕ ਸਿੰਘ ਅਤੇ ਸੰਗਤਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਬਾਬਾ ਅਮਰੀਕ ਸਿੰਘ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਭ ਕੁਝ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਰ ਸੇਵਾ ਮੁਖੀ ਸ੍ਰੀ ਮਾਨ ਸੰਤ ਬਾਬਾ ਬਸਤਾ ਸਿੰਘ ਜੀ ਵੱਲੋਂ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ ਸਨ ਅਤੇ ਉਨਾਂ ਤੋਂ ਬਾਅਦ ਬਾਬਾ ਸੁਖਦੇਵ ਸਿੰਘ ਵੱਲੋਂ ਵੀ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀਆਂ ਅਤੇ ਹੋਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਾਰ ਸੇਵਾ ਡੇਰਾ ਦੀਨਪੁਰ ਗੁਰੂ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਜੇਕਰ ਕੋਈ ਜਾਣੇ ਅਣਜਾਣੇ ਚ ਗਲਤੀ ਹੋਈ ਹੈ ਤਾਂ ਉਸ ਲਈ ਅਸੀਂ ਸੰਗਤ ਤੋਂ ਮਾਫੀ ਮੰਗਦੇ ਹਾਂ ।
ਦੂਜੇ ਪਾਸੇ ਅਚਲ ਸਾਹਿਬ ਗੁਰਦੁਆਰਾ ਦੇ ਮੈਨੇਜਰ ਬਾਬਾ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਕੱਤਰ ਸਾਹਿਬ ਅਤੇ ਪ੍ਰਚਾਰਕਾਂ ਦੇ ਨਾਲ ਡੇਰਾ ਕਾਰ ਸੇਵਾ ਦੀਨਪੁਰ ਵਾਲਿਆਂ ਪਹੁੰਚੇ ਤਾਂ ਉਥੇ ‌ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1425 ਤੋਂ ਲੈ ਕੇ 1430 ਪੰਨੇ ਤੱਕ ਦੇ ਅੰਗ ਜਖਮੀ ਹਾਲਤ ਵਿੱਚ ਮਿਲੇ ਸਨ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਵੀ ਚੂਹੀਆ ਵੱਲੋਂ ਕੁਤਰੀ ਪਾਈ ਗਈ ਸੀ। ਇਸ ਵਿੱਚ ਕੋਈ ਸਾਜਿਸ ਜਾਂ ਰਾਜਨੀਤੀ ਨਹੀਂ ਹੈ। ਇਸ ਸਬੰਧ ਵਿੱਚ ਜੋ ਵੀ ਕਾਰਵਾਈ ਕੀਤੀ ਜਾਵੇਗੀ ਸਤਿਕਾਰ ਕਮੇਟੀ ਵੱਲੋਂ ਕੀਤੀ ਜਾਵੇਗੀ।

Comment here

Verified by MonsterInsights