ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਪੱਬਾ ਭਾਰ ਦਿਸ ਰਹੀ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਪੂਰੇ ਜ਼ਿਲੇ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹਦਾਂ ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਪਠਾਨਕੋਟ ਸ਼ਹਿਰ ਦੀ ਕਰੀਏ ਤਾਂ ਪਠਾਨਕੋਟ ਵਿਖੇ ਪੁਲਿਸ ਵੱਲੋਂ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਚਲਦੇ ਅੱਜ ਪਠਾਨਕੋਟ ਵਿਖੇ ਓਪਰੇਸ਼ਨ ਕਾਸੋ ਤਹਿਤ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਸਰਚ ਆਪਰੇਸ਼ਨ ਚਲਾ ਲੋਕਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਸ਼ਕੀ ਲੋਕਾਂ ਤੋਂ ਬਰੀਕੀ ਨਾਲ ਪੁੱਛਗਿਛ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਓਪਰੇਸ਼ਨ ਕਾਸੋ ਤਹਿਤ ਉਹਨਾਂ ਵੱਲੋਂ ਇਹ ਸਰਚ ਉਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਲਮੀਨੀ ਇਲਾਕੇ ਵਿਖੇ ਘਰਾਂ ਦੀ ਤਲਾਸ਼ੀ ਲਈ ਗਈ ਸੀ ਜਿਥੇ ਨਜਾਇਜ ਸ਼ਰਾਬ ਦੇ 3 ਮਾਮਲੇ ਸਾਮਣੇ ਆਏ ਸਨ ਅਤੇ ਅੱਜ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਈ ਜਾ ਸਕੇ।
ਸਾਰੇ ਜਿਲੇ ਚ ਵਧਾਈ ਚੌਕਸੀ / ਮਾੜੇ ਅਨਸਰਾਂ ਨੂੰ ਫੜਨ ਲਈ ਜਿਲੇ ਭਰ ਚ ਚਲਾਏ ਜਾ ਰਹੇ ਸਰਚ ਓਪਰੇਸ਼ਨ ||
