ਪਿਛਲੇ ਦੋ ਸਾਲ ਤੋਂ ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦਾ ਮੁੱਦਾ ਸੁਰਖਿਆ ਵਿੱਚ ਰਿਹਾ ਹੈ। ਬਹੁਤ ਵਾਰ ਪਿੰਡ ਨਿਵਾਸੀਆਂ ਨੇ ਬਾਇਓ ਗੈਸ ਫੈਕਟਰੀ ਪਲਾਂਟ ਨੂੰ ਬੰਦ ਕਰਵਾਉਣ ਲਈ ਸੜਕਾਂ ਤੇ ਧਰਨੇ ਰੋਸ਼ ਮੁਜਾਹਰੇ ਕੀਤੇ ਹਨ। ਇਸ ਸੰਬੰਧ ਦੇ ਵਿੱਚ ਅੱਜ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਨਿਵਾਸੀਆਂ ਨੇ ਫੈਕਟਰੀ ਦੇ ਕੋਲ ਲੰਘਦੇ ਰਸਤੇ ਨੂੰ ਦੋਨੋਂ ਪਾਸਿਓਂ ਬੰਦ ਕਰ ਆਵਾਜਾਈ ਬੰਦ ਕਰ ਦਿੱਤੀ ਹੈ। ਅਤੇ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਜਿੱਥੇ ਬਾਇਓਗੈਸ ਫੈਕਟਰੀ ਪਲਾਂਟ ਲੱਗ ਰਿਹਾ ਹੈ ਉਸ ਦੇ ਸਾਹਮਣੇ ਪਿੰਡ ਦੇ ਵਾਸੀਆਂ ਵੱਲੋਂ ਕਰੀਬ ਡੇਢ ਮਹੀਨੇ ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ।
ਧਰਨਾਕਾਰੀ ਗੁਰਮੇਲ ਸਿੰਘ ਮੇਲੀ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਅਸੀਂ ਆਪਣੇ ਪਿੰਡ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਜਿਹਨੂੰ ਕਿ ਕੈਂਸਰ ਫੈਕਟਰੀ ਵੀ ਕਹਿੰਦੇ ਹਾਂ ਦੇ ਵਿਰੋਧ ਵਿੱਚ ਆਪਣੇ ਘਰ ਛੱਡ ਕੇ ਰੋਸ਼ ਪ੍ਰਦਰਸ਼ਨ ,ਧਰਨੇ ਲਗਾ ਰਹੇ ਹਾਂ ਪਰ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਨਹੀਂ ਸੁਣ ਰਿਹਾ। ਗੁਰਮੇਲ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਅਤੇ ਘਰ ਵੀ ਵਿਕਾਊ ਕਰ ਚੁੱਕੇ ਹਾਂ ਕਿਉਂਕਿ ਇਹ ਬਾਇਓਗੈਸ ਫੈਕਟਰੀ ਲੱਗਣ ਨਾਲ ਸਾਡੇ ਪਿੰਡ ਦਾ ਪਾਣੀ ਅਤੇ ਹਵਾ ਦੂਸ਼ਿਤ ਹੋ ਜਾਵੇਗੀ ਅਤੇ ਮਨੁੱਖੀ ਜੀਵਨ ਜੀਣ ਦੇ ਲਾਇਕ ਨਹੀਂ ਰਹੇਗਾ ਅੱਜ ਅਸੀਂ ਫੈਕਟਰੀ ਦੇ ਵਿੱਚ ਚੱਲ ਰਹੇ ਕੰਮ ਨੂੰ ਬੰਦ ਕਰਵਾਉਣ ਲਈ ਫੈਕਟਰੀ ਦੇ ਕੋਲੋਂ ਲੰਘਦਾ ਰਸਤਾ ਦੋਨੋਂ ਪਾਸਿਓਂ ਬੰਦ ਕਰ ਦਿੱਤਾ ਹੈ ਇਹ ਰਸਤਾ ਉਸ ਸਮੇਂ ਤੱਕ ਬੰਦ ਰਵੇਗਾ ਰਹੇਗਾ ਜਦੋਂ ਤੱਕ ਸਾਡੀ ਸਰਕਾਰ ਮੰਗ ਨਹੀਂ ਮੰਨ ਲੈਂਦੀ ।
Comment here