ਖਾਲ਼ਸਾ ਏਡ ਵਲੋਂ ਮੁੜ ਵਸੇਬਾ ਪ੍ਰੋਜੈਕਟ ਤਹਿਤ ਬਿਆਸ ਦਰਿਆ ਦੇ ਟੁੱਟੇ ਬੰਨ ਨੂੰ ਮੁੜ ਤੋਂ ਬਣਾਉਣ ਅਤੇ ਹੋਰ ਮਜ਼ਬੂਤੀ ਦੇਣ ਦੇ ਲਈ ਸੁਲਤਾਨਪੁਰ ਲੋਧੀ ਦੇ 16 ਟਾਪੂਨੂਮਾਂ ਪਿੰਡਾਂ ਨੂੰ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਪਿੰਡ ਸਾਂਘਰਾ ਦੇ ਨੇੜੇ ਕਿਸਾਨਾਂ ਵਲੋਂ ਬਣਾਏ ਗਏ ਆਰਜੀ ਬੰਨ ਨੂੰ ਮਜ਼ਬੂਤ ਕਰਨ ਦੇ ਸੇਵਾ ਕਾਰਜ ਦੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ।
ਦੱਸ ਦਈਏ ਕਿ ਖਾਲਸਾ ਏਡ ਵਲੋਂ ਇਸ ਬੰਨ ਨੂੰ ਜਿਸ ਦੀ ਲੰਬਾਈ 15 ਕਿਲੋਮੀਟਰ ਹੈ, ਨੂੰ ਮਜਬੂਤ ਕੀਤਾ ਜਾਣਾ ਹੈ, ਦਾ ਸਾਰਾ ਖਰਚਾ ਖਾਲ਼ਸਾ ਏਡ ਵੱਲੋਂ ਕੀਤਾ ਜਾਵੇਗਾ। ਪੌਪ ਲਾਈਨ ਅਤੇ ਜੇਸੀਬੀ ਮਸ਼ੀਨਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਅਤੇ ਅੱਜ ਤੋਂ ਬਣਨ ਉੱਤੇ ਮਿੱਟੀ ਪਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਖਾਲਸਾ ਏਡ ਦੀ ਟੀਮ ਦਾ ਕਹਿਣਾ ਹੈ ਕਿ ਸਾਡੇ ਤੱਕ ਇਹਨਾਂ ਕਿਸਾਨਾਂ ਵੱਲੋਂ ਪਹੁੰਚ ਕੀਤੀ ਗਈ ਸੀ ਅਤੇ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਇਸ ਪ੍ਰੋਜੈਕਟ ਦੀ ਆਰੰਭਤਾ ਅੱਜ ਕੀਤੀ ਗਈ ਹੈ। ਜਲਦ ਹੀ ਇਸ ਬੰਨ ਨੂੰ ਮਜਬੂਤ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।