ਤਪਦੀ ਗਰਮੀ ਵਿਚਾਲੇ ਆਲਮ ਇਹ ਹੋ ਚੁੱਕਿਆ ਹੈ ਕਿ ਲੋਕਾਂ ਘਰੋਂ ਬਾਹਰ ਨਿਕਲਣਾ ਬੰਦ ਕਰ ਦਿਤਾ ਹੈ ਬਾਜ਼ਾਰ ਸੁਣੇ ਪਏ ਨੇ ਅਤੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਨੌਜਵਾਨਾਂ ਵਲੋਂ ਨਹਿਰਾਂ ਦਾ ਰੁਖ ਕੀਤਾ ਜਾ ਰਿਹਾ ਸੀ ਪਰ ਝੋਨੇ ਦੀ ਬਿਜਾਈ ਅਤੇ ਡੈਮਾਂ ਦੇ ਗੇਟ ਸਮੇਂ ਤੋਂ ਪਹਿਲਾਂ ਖੁਲਣ ਦੀ ਵਜ੍ਹਾ ਨਾਲ ਸਾਰੀਆਂ ਨਹਿਰਾਂ ਭਰੀਆਂ ਹੋਈਆਂ ਨੇ ਅਜਿਹੇ ਚ ਪਰਸ਼ਾਸਨ ਵਲੋਂ ਵੀ ਨਹਿਰਾਂ ਦੇ ਨੇੜੇ ਜਾਣ ਤੇ ਪਾਬੰਧੀ ਲਗਾ ਦਿਤੀ ਗਈ ਹੈ ਜਿਸ ਦੇ ਚਲਦੇ ਨੌਜਵਾਨਾਂ ਵਲੋਂ ਹੁਣ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਸਵੀਮਿੰਗ ਪੁਲ ਦਾ ਰੁਖ ਕੀਤਾ ਜਾ ਰਿਹਾ ਹੈ ਜਿਥੇ ਪਾਣੀ ਚ ਡੁਬਕੀ ਲਗਾ ਇਹ੍ਹਨਾਂ ਨੌਜਵਾਨਾਂ ਵਲੋਂ ਗਰਮੀ ਦੇ ਆਲਮ ਚ ਮਸਤੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਦ ਇਹ੍ਹਨਾਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਜਿਸ ਵਜਾ ਨਾਲ ਬਾਜ਼ਾਰਾਂ ਚ ਗ੍ਰਾਹਕ ਵੀ ਨਹੀਂ ਹੈ ਇਸ ਵਜਾ ਨਾਲ ਉਹ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਸਵੀਮਿੰਗ ਪੁਲ ਤੇ ਆਏ ਹਨ।