ਇਸ ਮੌਕੇ ਲੋਕਾਂ ਦਾ ਆਰੋਪ ਸੀ ਕਿ ਨਾ ਤਾਂ PSPCL ਦਾ ਹੈਲਪਲਾਈਨ ਨੰਬਰ 1912 ਕੰਮ ਕਰ ਰਿਹਾ ਹੈ ਅਤੇ ਨਾ ਹੀ ਇਸਦੇ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਤਰਜੀਹ ਦੇ ਰਹੇ ਹਨ। ਇਥੋਂ ਤੱਕ ਕਿ ਉਹ ਲੋਕਾਂ ਦੇ ਫੋਨ ਵੀ ਨਹੀਂ ਚੁੱਕਦੇ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਨਾ ਤਾਂ ਘਰਾਂ ਵਿੱਚ ਲਾਈਟ ਹੈ, ਨਾ ਹੀ ਪਾਣੀ ਹੈ ਅਤੇ ਉਹ ਮੁਸ਼ਕਿਲ ਹਾਲਾਤਾਂ ਵਿੱਚ ਸਮਾਂ ਬਤੀਤ ਕਰਨ ਲਈ ਮਜਬੂਰ ਹਨ।
ਹਾਲਾਂਕਿ ਦੂਜੇ ਪਾਸੇ ਜਦੋਂ ਪੀਐਸਪੀਸੀਐਲ ਦੇ ਅਫਸਰਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿੱਚ ਮੋਬਾਇਲ ਵੀ ਸਵਿੱਚ ਆਫ ਕਰ ਲਿਆ।
ਤਪਦੀ ਗਰਮੀ, ਉਪਰੋਂ ਬਿਜਲੀ ਦੇ ਲੰਬੇ ਲੰਬੇ ਕੱਟ, ਕਾਰਾਂ ਵਿੱਚ ਸੋਣ ਨੂੰ ਮਜਬੂਰ ਸੰਧੂ ਨਗਰ ਦੇ ਲੋਕ ||
